09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡਾ. ਮੀਨਾਕਸ਼ੀ ਆਹੂਜਾ ਦੇ ਕਾਵਿ-ਸੰਗ੍ਰਹਿ ਦਾ ਪੰਜਾਬੀ ਤਰਜਮਾ ਰਿਲੀਜ਼

ਡੱਬਵਾਲੀ, 8 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸਾਹਿਤਕਾਰ ਡਾ. ਮੀਨਾਕਸ਼ੀ ਆਹੂਜਾ ਦੀ ਚਰਚਿਤ ਕਾਵਿ-ਪੁਸਤਕ ‘ਰੇਤ ਪਰ ਬਣੇ ਪਦਚਿੰਨ੍ਹ’ ਦੇ ਪੰਜਾਬੀ ਤਰਜਮੇ ਦੀ ਘੁੰਡ ਚੁਕਾਈ ਡੱਬਵਾਲੀ ਦੀ ਐੱਸ.

ਅਜੀਤ ਡੈਸਕ 09-09-2026
ਡੱਬਵਾਲੀ, 8 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸਾਹਿਤਕਾਰ ਡਾ. ਮੀਨਾਕਸ਼ੀ ਆਹੂਜਾ ਦੀ ਚਰਚਿਤ ਕਾਵਿ-ਪੁਸਤਕ ‘ਰੇਤ ਪਰ ਬਣੇ ਪਦਚਿੰਨ੍ਹ’ ਦੇ ਪੰਜਾਬੀ ਤਰਜਮੇ ਦੀ ਘੁੰਡ ਚੁਕਾਈ ਡੱਬਵਾਲੀ ਦੀ ਐੱਸ.ਪੀ. ਜਸਲੀਨ ਕੌਰ ਵੱਲੋਂ ਕੀਤੀ ਗਈ। ਕਿਤਾਬ ਦਾ ਪੰਜਾਬੀ ਤਰਜਮਾ ਕਲਮਕਾਰ ਅਨੁਪਮ ਖੁਰਾਣਾ ਨੇ ਕੀਤਾ ਹੈ। ਐੱਸ.ਪੀ. ਜਸਲੀਨ ਕੌਰ ਨੇ ਪੁਸਤਕ ਰਿਲੀਜ਼ ਕਰਦਿਆਂ ਡਾ. ਆਹੂਜਾ ਦੀ ਕਾਵਿ-ਸਾਧਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਸ਼ਸ਼ੀ ਕਾਂਤ ਸ਼ਰਮਾ ਨੇ ਲੇਖਿਕਾ ਦੀਆਂ ਸਾਹਿਤਕ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਡਾ. ਆਹੂਜਾ ਨੇ ਅੰਗਰੇਜ਼ੀ ਤੇ ਹਿੰਦੀ ਵਿੱਚ ਐੱਮ.ਏ., ਬੀ.ਐੱਡ. ਤੇ ਹਿੰਦੀ ਬਾਲ ਸਾਹਿਤ ਵਿੱਚ ਪੀਐੱਚ.ਡੀ. ਕੀਤੀ ਹੈ। ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਰੇਤ ਪਰ ਬਣੇ ਪਦਚਿੰਨ੍ਹ’ (2006), ‘ਮੈਂ ਅਨਜਾਨ ਨਹੀਂ’ (2013) ਤੇ ‘ਛੂਟਾ ਹੁਆ ਕੁਛ’ (2022) ਛਪ ਚੁੱਕੇ ਹਨ। ਡਾ. ਆਹੂਜਾ ਨੂੰ ‘ਸੁਮੇਸ਼ ਜੋਸ਼ੀ ਪੁਰਸਕਾਰ’, ‘ਹਿੰਦੀ ਰਤਨ’, ‘ਸ੍ਰਿਜਨ ਸਾਹਿਤ ਸਨਮਾਨ’ ਸਮੇਤ ਕਈ ਸਨਮਾਨ ਮਿਲ ਚੁੱਕੇ ਹਨ। ਇਸ ਮੌਕੇ ਉਨ੍ਹਾਂ ਦੇ ਪਿਤਾ ਤੇ ਸੇਵਾਮੁਕਤ ਡਾਕਘਰ ਮੁਲਾਜ਼ਮ ਚਿਮਨ ਲਾਲ ਮਿੱਡਾ ਵੀ ਮੌਜੂਦ ਸਨ।
ਪਿਛਲੀ ਖ਼ਬਰ ਸਰਕਾਰੀ ਪੌਲੀਟੈਕਨਿਕ ਇੰਸਟੀਚਿਊਟ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ- ਵੱਖ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।