12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜਨਰੇਟਿਵ ਏ . ਆਈ . ਦੇ ਵਿਹਾਰਕ ਉਪਯੋਗਾਂ ’ ਤੇ ਰੋਜ਼ਾ ਵਰਕਸ਼ਾਪ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 11 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਦੀ ਸਿਖਲਾਈ ਅਤੇ ਵਰਕਸ਼ਾਪ ਟੀਮ ਨੇ ਸਵੈ-ਵਿੱਤੀ ਪ੍ਰੋਗਰਾਮ ਅਧੀਨ, ਆਈ. ਐਚ.

ਅਜੀਤ ਡੈਸਕ 12-09-2026
ਯਮੁਨਾਨਗਰ, 11 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਦੀ ਸਿਖਲਾਈ ਅਤੇ ਵਰਕਸ਼ਾਪ ਟੀਮ ਨੇ ਸਵੈ-ਵਿੱਤੀ ਪ੍ਰੋਗਰਾਮ ਅਧੀਨ, ਆਈ. ਐਚ. ਯੂ. ਬੀ. ਮੁਕੰਦ (ਆਈ. ਐਚ. ਯੂ. ਬੀ. ਦਿਵਯ ਸੰਪਰਕ ਆਈ. ਆਈ. ਟੀ. ਰੁੜਕੀ) ਦੇ ਅਧੀਨ ‘ਬਿਲਡਿੰਗ ਰੀਅਲ ਵਰਲਡ ਜੈਨ ਏ. ਆਈ’ ‘ਤੇ ਇਕ ਦਿਨਾਂ ਵਰਕਸ਼ਾਪ ਦਾ ਸਫਲਤਾਪੂਰਵਕ ਪ੍ਰੋਗਰਾਮ ਕਰਵਾਇਆ। ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਨਵੀਨਤਮ ਤਕਨਾਲੋਜੀਆਂ, ਸੰਭਾਵਨਾਵਾਂ ਤੇ ਵਿਹਾਰਕ ਉਪਯੋਗਾਂ ਨਾਲ ਜਾਣੂ ਕਰਵਾਉਣਾ ਸੀ। ਪਹਿਲੇ ਸਾਲ ਦੇ ਬੀ.ਕਾਮ., ਬੀ.ਸੀ.ਏ., ਬੀ.ਐਸ.ਸੀ. (ਕੰਪਿਊਟਰ ਸਾਇੰਸ) ਤੇ ਬੀ.ਬੀ.ਏ. ਦੇ ਵਿਦਿਆਰਥੀਆਂ ਸਮੇਤ ਕੁੱਲ 106 ਵਿਦਿਆਰਥੀਆਂ ਨੇ ਵਰਕਸ਼ਾਪ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਉੱਭਰ ਰਹੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੌਜੀਆਂ ਲਈ ਇਕ ਵਿਸ਼ੇਸ਼ ਉਤਸ਼ਾਹ ਦਿਖਾਇਆ।ਵਰਕਸ਼ਾਪ ਦੇ ਮਾਹਿਰ ਬੁਲਾਰੇ ਏਕਮਪ੍ਰੀਤ ਸਿੰਘ, ਸੀਨੀਅਰ ਮੈਨੇਜਰ, ਟੈਕ. ਐਡ, ਤੇ ਏ. ਆਈ. ਮਾਹਿਰ ਨੇ ਵਿਦਿਆਰਥੀਆਂ ਨੂੰ ਜਨਰੇਟਿਵ ਏ. ਆਈ. ਦੇ ਮੁੱਢਲੇ ਸੰਕਲਪਾਂ ਤੋਂ ਜਾਣੂ ਕਰਵਾਇਆ ਅਤੇ ਰਵਾਇਤੀ ਏ.ਆਈ. ਤੇ ਜਨਰੇਟਿਵ ਏ. ਆਈ. ਵਿਚਕਾਰ ਮੁੱਖ ਅੰਤਰਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ। ਉਨ੍ਹਾਂ ਨੇ ਜਨਰੇਟਿਵ ਏ.ਆਈ. ਦੀ ਮੌਜੂਦਾ ਉਪਯੋਗਤਾ ਅਤੇ ਸਿੱਖਿਆ, ਕਾਰੋਬਾਰ ਤੇ ਰੋਜ਼ਾਨਾ ਜੀਵਨ ਵਿਚ ਇਸ ਦੇ ਸੰਭਾਵੀ ਉਪਯੋਗਾਂ ‘ਤੇ ਵੀ ਚਾਨਣਾ ਪਾਇਆ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਸਿਧਾਂਤਕ ਗਿਆਨ ਪ੍ਰਾਪਤ ਕੀਤਾ, ਸਗੋਂ ਉੱਭਰ ਰਹੀਆਂ ਏ.ਆਈ. ਤਕਨਾਲੌਜੀਆਂ ਨਾਲ ਵਿਹਾਰਕ ਅਨੁਭਵ ਵੀ ਪ੍ਰਾਪਤ ਕੀਤਾ। ਵਿਦਿਆਰਥੀਆਂ ਨੂੰ ਸਿਰਜਣਾਤਮਕ ਸੋਚ ਵਿਕਸਤ ਕਰਨ ਅਤੇ ਜਨਰੇਟਿਵ ਏ. ਆਈ. ਰਾਹੀਂ ਨਵੀਂ ਤੇ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਇੰਟਰਐਕਟਿਵ ਤੇ ਜਾਣਕਾਰੀ ਭਰਪੂਰ ਸੈਸ਼ਨ ਨੇ ਵਿਦਿਆਰਥੀਆਂ ਨੂੰ ਭਵਿੱਖ ਦੀ ਤਕਨੀਕੀ ਦੁਨੀਆ ਲਈ ਤਿਆਰ ਕਰਨ ਲਈ ਕੀਮਤੀ ਮਾਰਗਦਰਸ਼ਨ ਪ੍ਰਦਾਨ ਕੀਤਾ। ਇਹ ਪ੍ਰੋਗਰਾਮ ਸਵੈ-ਵਿੱਤੀ ਪ੍ਰੋਗਰਾਮ ਦੀ ਮੁਖੀ ਡਾ. ਨੀਤੀ ਦਰਿਆਲ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਸੀ। ਇਸ ਦੌਰਾਨ ਵਰਕਸ਼ਾਪ ਦਾ ਤਾਲਮੇਲ ਡਾ. ਮੀਨਾਕਸ਼ੀ ਮਕਲੋਹਾ ਤੇ ਡਾ. ਰਾਜੀਵ ਕੁਮਾਰ ਸ਼ਰਮਾ ਸਿਖਲਾਈ ਤੇ ਵ ਰਕਸ਼ਾਪ ਟੀਮ ਦੇ ਇੰਚਾਰਜ ਦੁਆਰਾ ਕੀਤਾ ਗਿਆ ਸੀ। ਇਸ ਨਵੀਨਤਾਕਾਰੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਾਲਜ ਦੇ ਕਾਰਜਕਾਰੀ ਪ੍ਰਿੰ. ਡਾ. ਮਨੋਹਰ ਗੋਇਲ ਨੇ ਕਿਹਾ ਕਿ ਮੌਜੂਦਾ ਡਿਜੀਟਲ ਯੁੱਗ ਵਿਚ ਵਿਦਿਆਰਥੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਉੱਭਰ ਰਹੀਆਂ ਤਕਨਾਲੌਜੀਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ- ਵੱਖ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਔਢਾਂ ਬਲਾਕ ਦੀਆਂ ਦੋ ਟੀਮਾਂ ਦੀ ਜ਼ਿਲ੍ਹਾ ਪੱਧਰੀ ਗਣਿਤ ਕੁਇਜ਼ ਮੁਕਾਬਲੇ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।