16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਡਾ. ਸੁਖਦੇਵ ਸਿਰਸਾ ਦੀ ਪੀ.ਯੂ. ਸੈਨੇਟ ਚੋਣਾਂ ’ਚ ਹਮਾਇਤ

ਕਾਲਾਂਵਾਲੀ/ਸਿਰਸਾ, 15 ਸਤੰਬਰ (ਭੁਪਿੰਦਰ ਪੰਨੀਵਾਲੀਆ)- ਡਾ. ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਖੇ ਕਾਰਜ ਭਾਰ ਸੰਭਾਲਣ ਤੋਂ ਪਹਿਲਾਂ ਵੀਹ ਸਾਲਾਂ ਦੇ ਕਰੀਬ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਦੇ ਪੰਜਾਬੀ ਵਿਭਾਗ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਨ ।

ਅਜੀਤ ਡੈਸਕ 16-09-2026
ਕਾਲਾਂਵਾਲੀ/ਸਿਰਸਾ, 15 ਸਤੰਬਰ (ਭੁਪਿੰਦਰ ਪੰਨੀਵਾਲੀਆ)- ਡਾ. ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਖੇ ਕਾਰਜ ਭਾਰ ਸੰਭਾਲਣ ਤੋਂ ਪਹਿਲਾਂ ਵੀਹ ਸਾਲਾਂ ਦੇ ਕਰੀਬ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਦੇ ਪੰਜਾਬੀ ਵਿਭਾਗ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਨ । ਇਸ ਦੌਰਾਨ ਉਹਨਾਂ ਦੇ ਸੰਗੀ ਸਾਥੀ ਅਤੇ ਵਿਦਿਆਰਥੀ ਰਹੇ ਸਾਥੀ ਸੁਰਿੰਦਰਪਾਲ ਸਿੰਘ, ਭੁਪਿੰਦਰ ਪੰਨੀਵਾਲੀਆ, ਡਾ. ਸਿਕੰਦਰ ਸਿੰਘ ਸਿੱਧੂ, ਬੂਟਾ ਸਿੰਘ, ਅਜਾਇਬ ਸਿੰਘ ਜਲਾਲਆਣਾ, ਮੁਲਖ ਸਿੰਘ ਪਿੱਪਲੀ, ਸ਼ਮਸ਼ੇਰ ਸਿੰਘ ਚੋਰਮਾਰ ਖੇੜਾ ਅਤੇ ਮਨਦੀਪ ਮਿੰਟਾ ਆਦਿ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੈਨੇਟ ਵਾਸਤੇ 2 0 ਸਤੰਬਰ ਨੂੰ ਹੋ ਰਹੀ ਚੋਣ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਦੀ ਹਿਮਾਇਤ ਵਿਚ ਕਾਲਾਂਵਾਲੀ ਸਮੇਤ ਜ਼ਿਲ੍ਹਾ ਸਿਰਸਾ ਅੰਦਰ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਇਹਨਾਂ ਸਭਨਾਂ ਵਲੋਂ ਸੈਨੇਟ ਨਾਲ ਸੰਬੰਧਿਤ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਚੋਣ ਸਮੇਂ ਬੈਲਟ ਪੇਪਰ ਉਪਰ 47 ਵੇਂ ਨੰਬਰ ’ਤੇ ਦਰਜ਼ ਡਾ. ਸੁਖਦੇਵ ਸਿੰਘ ਸਿਰਸਾ ਨੂੰ ਪਹਿਲੀ ਤਰਜ਼ੀਹ ਦੀ ਵੋਟ ਪਾ ਕੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ। ਕਿਉਂਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਜੂਦ ਨੂੰ ਬਚਾਉਣ ਅਤੇ ਅਧਿਆਪਕਾਂ ਤੇ ਸਿੱਖਿਆ ਨਾਲ ਸਬੰਧਤ ਜਾਇਜ਼ ਜਨਤਕ ਮੁੱਦਿਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਡਾ. ਸੁਖਦੇਵ ਸਿੰਘ ਸਿਰਸਾ ਵਰਗੇ ਇੱਕ ਬੇਬਾਕ, ਸਮਰਪਿਤ ਅਤੇ ਪ੍ਰਤਿਬੱਧ ਜਨਤਕ ਬੁੱਧੀਜੀਵੀ ਦਾ ਸੈਨੇਟ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਨਾਲ ਸੰਬੰਧਤ ਸਿਰਸਾ ਜ਼ਿਲ੍ਹੇ ਦੇ ਵੋਟਰ ਸਰਕਾਰੀ ਨੈਸ਼ਨਲ ਕਾਲਜ (ਜੀਐਨਸੀ) ਸਿਰਸਾ ਵਿਖੇ ਸਥਾਪਤ ਬੂਥ ਨੰਬਰ 60 ’ਤੇ ਆਪਣੀ ਵੋਟ ਪਾਉਣਗੇ।
ਪਿਛਲੀ ਖ਼ਬਰ ਮੁਢਲੀ ਸਹਾਇਤਾ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭਾਵਦੀਨ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।