16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦਿੱਲੀ ਹਾਈਕੋਰਟ ਨੇ ਐੱਸ.ਓ.ਆਈ. ਵਿਦਿਆਰਥੀਆਂ ਦੇ ਹੱਕ ’ਚ ਸੁਣਾਇਆ ਫ਼ੈਸਲਾ

ਨਵੀਂ ਦਿੱਲੀ, 15 ਸਤੰਬਰ (ਜਗਤਾਰ ਸਿੰਘ)- ਦਿੱਲੀ ਹਾਈ ਕੋਰਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀਆਂ ਵਿਦਿਆਰਥੀ ਚੋਣਾਂ ’ਚ ਐੱਸ. ਓ.

ਅਜੀਤ ਡੈਸਕ 16-09-2026
ਨਵੀਂ ਦਿੱਲੀ, 15 ਸਤੰਬਰ (ਜਗਤਾਰ ਸਿੰਘ)- ਦਿੱਲੀ ਹਾਈ ਕੋਰਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀਆਂ ਵਿਦਿਆਰਥੀ ਚੋਣਾਂ ’ਚ ਐੱਸ.ਓ.ਆਈ. ਉਮੀਦਵਾਰਾਂ ਦੀਆਂਂ ਰੱਦ ਹੋਈਆਂ ਨੂੰ ਨਾਮਜ਼ਦਗੀਆਂ ਨੂੰ ਬਹਾਲ ਕਰਨ ਦਾ ਫ਼ੈਸਲਾ ਸੁਣਾਇਆ ਹੈ। ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਕੋਰਟ ਦੇ ਇਸ ਫ਼ੈਸਲੇ ਨੇ ਕਮੇਟੀ ਪ੍ਰਬੰਧਕਾਂ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ ਹੈ। ਇਸ ਲਈ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਤੁਰੰਤ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਸਰਨਾ-ਜੀ.ਕੇ ਨੇ ਕਿਹਾ ਕਿ ਕਮੇਟੀ ਪ੍ਰਬੰਧਕਾਂ ਨੇ ਦਖ਼ਲ ਅਤੇ ਧੱਕੇਸ਼ਾਹੀ ਕਰਦਿਆਂ ਐੱਸ.ਓ.ਆਈ. ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਸੀ ਅਤੇ ਸਾਡੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਉਹ ਧੱਕੇਸ਼ਾਹੀ ’ਤੇ ਅੜੇ ਰਹੇ ।ਪਰ ਹੁਣ ਕੋਰਟ ਨੇ ਇਨ੍ਹਾਂ ਵਲੋਂ ਕੀਤੀਆਂ ਗਈਆਂ ਵਧੀਕੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ । ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਮੌਜੂਦਾ ਕਮੇਟੀ ਪ੍ਰਬੰਧਕਾਂ ਨੇ ਇਸ ਮਾਮਲੇ ਰਾਹੀਂ ਇੱਕ ਤਰੀਕੇ ਨਾਲ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਦਾ ਟ੍ਰਾਇਲ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਕਾਲਕਾ-ਕਾਹਲੋਂ ਟੀਮ ਨੇ ਧਰਮ ਦੀਆਂ ਨੀਂਹਾਂ ਪਾੜਦੇ ਹੋਏ ਪੂਰੀ ਸਿਆਸਤ ਖੇਡੀ ਅਤੇ ਆਪਣੇ ਪਾਲੇ ਵਿਚ ਕਰਨ ਲਈ ਵਿਦਿਆਰਥੀਆਂ ਨੂੰ ਕਈ ਲਾਲਚ ਦਿੱਤੇ ਪਰ ਜਦੋਂ ਉਹ ਕਿਸੇ ਲਾਲਚ ਵਿਚ ਨਹੀਂ ਆਏ ਤਾਂ ਕਾਲਕਾ-ਕਾਹਲੋਂ ਟੀਮ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਤੇ ਧੱਕੇਸ਼ਾਹੀ ਕਰਦੇ ਹੋਏ ਉਨ੍ਹਾਂ ਦੇ ਨਾਮਜ਼ਦਗੀ ਪੇਪਰ ਹੀ ਰੱਦ ਕਰਵਾ ਦਿੱਤੇ। ਪਰ ਹੁਣ ਕੋਰਟ ਨੇ ਸਭ ਦੀਆਂ ਨਾਮਜ਼ਦਗੀਆਂ ਬਹਾਲ ਕਰ ਦਿੱਤੀਆਂ ਹਨ । ਐਡਵੋਕੇਟ ਬੈਨੀਪਾਲ ਨੇ ਕੋਰਟ ਦੇ ਫ਼ੈਸਲੇ ਨੂੰ ਵਿਦਿਆਰਥੀ ਅਧਿਕਾਰਾਂ ਅਤੇ ਨਿਆਂ ਲਈ ਇੱਕ ਵੱਡੀ ਜਿੱਤ ਦੱਸਿਆ। ਸਰਨਾ-ਜੀ.ਕੇ. ਨੇ ਐਡਵੋਕੇਟ ਬੈਨੀਪਾਲ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਮਿਹਨਤ ਦੀ ਸ਼ਲਾਘਾ ਵੀ ਕੀਤੀ। ਇਸ ਦੇ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਵਰਕਰ ਐੱਸ.ਓ.ਆਈ. ਦੇ ਪਿੱਠ ’ਤੇ ਖੜੇ ਹਨ।
ਪਿਛਲੀ ਖ਼ਬਰ 27 ਦੀ ਨੂਹ ਰੈਲੀ ਲਈ ਇਨੈਲੋ ਆਗੂ ਕੁਨਾਲ ਕਰਨ ਸਿੰਘ ਨੇ ਪਿੰਡ ਕਨ੍ਹੜੀ ’ਚ ਦਿੱਤਾ ਸੱਦਾ ਅਗਲੀ ਖ਼ਬਰ 10 ਹਜ਼ਾਰ ਵਿਦਿਆਰਥੀਆਂ ਲਈ ਹੋਸਟਲ ਬਣਾਏਗੀ ਦਿੱਲੀ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।