ਡਿਪਟੀ ਕਮਿਸ਼ਨਰ ਸਚਿਨ ਗੁਪਤਾ ਵਲੋਂ ਸਿਵਲ ਹਸਪਤਾਲ ਨਾਰਾਇਣਗੜ੍ਹ ਦਾ ਅਚਨਚੇਤ ਨਿਰੀਖਣ
ਨਾਰਾਇਣਗੜ੍ਹ, 18 ਸਤੰਬਰ (ਪੀ ਸਿੰਘ)- ਡਿਪਟੀ ਕਮਿਸ਼ਨਰ ਸਚਿਨ ਗੁਪਤਾ ਨੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਨਾਰਾਇਣਗੜ੍ਹ ਦਾ ਅਚਨਚੇਤ ਨਿਰੀਖਣ ਕੀਤਾ, ਜਿਸ ਵਿਚ ਉਪਲੱਬਧ ਸਿਹਤ ਸੇਵਾਵਾਂ, ਮਰੀਜ਼ਾਂ ਦੇ ਪ੍ਰਬੰਧਾਂ, ਜ਼ਰੂਰੀ ਦਵਾਈਆਂ ਅਤੇ ਸ੍ਰੋਤਾਂ ਦੀ ਉਪਲੱਬਧਤਾ, ਐਮਰਜੈਂਸੀ ਡਾਕਟਰੀ ਸੇਵਾਵਾਂ ਅਤੇ ਹਸਪਤਾਲ ਦੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਐਸ.
ਨਾਰਾਇਣਗੜ੍ਹ, 18 ਸਤੰਬਰ (ਪੀ ਸਿੰਘ)- ਡਿਪਟੀ ਕਮਿਸ਼ਨਰ ਸਚਿਨ ਗੁਪਤਾ ਨੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਨਾਰਾਇਣਗੜ੍ਹ ਦਾ ਅਚਨਚੇਤ ਨਿਰੀਖਣ ਕੀਤਾ, ਜਿਸ ਵਿਚ ਉਪਲੱਬਧ ਸਿਹਤ ਸੇਵਾਵਾਂ, ਮਰੀਜ਼ਾਂ ਦੇ ਪ੍ਰਬੰਧਾਂ, ਜ਼ਰੂਰੀ ਦਵਾਈਆਂ ਅਤੇ ਸ੍ਰੋਤਾਂ ਦੀ ਉਪਲੱਬਧਤਾ, ਐਮਰਜੈਂਸੀ ਡਾਕਟਰੀ ਸੇਵਾਵਾਂ ਅਤੇ ਹਸਪਤਾਲ ਦੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਐਸ. ਡੀ. ਐਮ. ਨਾਰਾਇਣਗੜ੍ਹ ਸ਼ਿਵਜੀਤ ਭਾਰਤੀ ਵੀ ਮੌਜੂਦ ਸਨ। ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਐਮਰਜੈਂਸੀ ਵਿਭਾਗ ਦਾ ਦੌਰਾ ਕੀਤਾ ਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਗੱਲਬਾਤ ਕੀਤੀ, ਸਿੱਧੇ ਫੀਡਬੈਕ ਇਕੱਠੇ ਕੀਤੇ। ਉਨ੍ਹਾਂ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਰੋਜ਼ਾਨਾ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਤੇ ਪ੍ਰਕਿਰਤੀ, ਇਲਾਜ ਅਧੀਨ ਕੇਸਾਂ ਦੀ ਗਿਣਤੀ, ਉੱਚ ਸਿਹਤ ਸੰਸਥਾਵਾਂ ਵਿਚ ਰੈਫ਼ਰ ਕੀਤੇ ਗਏ ਮਰੀਜ਼ਾਂ ਅਤੇ ਗੰਭੀਰ ਜਾਂ ਵਿਸ਼ੇਸ਼ ਇਲਾਜ ਦੀ ਲੋੜ ਵਾਲੇ ਮਾਮਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਡਰੱਗ ਸਟੋਰ ਦਾ ਨਿਰੀਖਣ ਕੀਤਾ, ਜ਼ਰੂਰੀ ਦਵਾਈਆਂ ਦੀ ਉਪਲੱਬਧਤਾ, ਸਟਾਕ ਰਿਕਾਰਡ ਅਤੇ ਰਜਿਸਟਰਾਂ ਦੀ ਜਾਂਚ ਕੀਤੀ।