22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਜਸਵੰਤ ਸਿੰਘ ਨਾਮਦੇਵ ਨੇ ਬੂਟੇ ਲਗਾ ਕੇ ਜਨਮ ਦਿਨ ਮਨਾਇਆ

ਜ਼ੀਰਾ, 21 ਸਤੰਬਰ(ਪ੍ਰਤਾਪ ਸਿੰਘ ਹੀਰਾ)- ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪ੍ਰਕਿਰਤੀ ਕਲੱਬ ਜ਼ੀਰਾ ਦੇ ਸੀਨੀਅਰ ਮੈਂਬਰ ਜਸਵੰਤ ਸਿੰਘ ਨਾਮਦੇਵ ਵਲੋਂ ਆਪਣਾ 70ਵਾਂ ਜਨਮਦਿਨ ਪ੍ਰਕਿਰਤੀ ਪਾਰਕ ਵਿਚ ਬੂਟੇ ਲਗਾ ਕੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ, ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ, ਸੈਸ਼ਨ ਜੱਜ ਬਲਵੰਤ ਸਿੰਘ ਧੰਜੂ, ਅੰਗਰੇਜ਼ ਸਿੰਘ ਅਟਵਾਲ ਸਮੇਤ ਹੋਰ ਬੁਲਾਰਿਆਂ ਨੇ ਜਸਵੰਤ ਸਿੰਘ ਨਾਮਦੇਵ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਅਜੀਤ ਡੈਸਕ 22-09-2026
ਜ਼ੀਰਾ, 21 ਸਤੰਬਰ(ਪ੍ਰਤਾਪ ਸਿੰਘ ਹੀਰਾ)- ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪ੍ਰਕਿਰਤੀ ਕਲੱਬ ਜ਼ੀਰਾ ਦੇ ਸੀਨੀਅਰ ਮੈਂਬਰ ਜਸਵੰਤ ਸਿੰਘ ਨਾਮਦੇਵ ਵਲੋਂ ਆਪਣਾ 70ਵਾਂ ਜਨਮਦਿਨ ਪ੍ਰਕਿਰਤੀ ਪਾਰਕ ਵਿਚ ਬੂਟੇ ਲਗਾ ਕੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ, ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ, ਸੈਸ਼ਨ ਜੱਜ ਬਲਵੰਤ ਸਿੰਘ ਧੰਜੂ, ਅੰਗਰੇਜ਼ ਸਿੰਘ ਅਟਵਾਲ ਸਮੇਤ ਹੋਰ ਬੁਲਾਰਿਆਂ ਨੇ ਜਸਵੰਤ ਸਿੰਘ ਨਾਮਦੇਵ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਸ਼ੁੱਭ ਮੌਕੇ ਨਾਮਦੇਵ ਪਰਿਵਾਰ ਵਲੋਂ ਕਲੱਬ ਨੂੰ 1100 ਰੁਪਏ ਦੀ ਵਿੱਤੀ ਸਹਾਇਤਾ ਵੀ ਭੇਟ ਕੀਤੀ ਗਈ। ਸਮਾਗਮ ਵਿਚ ਡਾ. ਆਤਮਾ ਸਿੰਘ, ਸੁਰਜੀਤ ਕੁਮਾਰ ਚੌਧਰੀ, ਸਤਵੰਤ ਸਿੰਘ ਸੀ.ਡੀ.ਪੀ.ਓ., ਚਰਨਪ੍ਰੀਤ ਸਿੰਘ ਸੋਨੂੰ ਜਨਰਲ ਸਕੱਤਰ, ਗੁਰਦੀਪ ਸਿੰਘ ਪੰਡੋਰੀ, ਸੁਖਦੇਵ ਬਿੱਟੂ ਵਿੱਜ, ਸੁਖਪਾਲ ਸਿੰਘ ਪੰਡੋਰੀ, ਗੁਰਦੀਪ ਸਿੰਘ ਧਾਲੀਵਾਲ, ਮਾਸਟਰ ਅਜੀਤ ਸਿੰਘ, ਅਵਤਾਰ ਸਿੰਘ ਕਾਨੂੰਗੋ, ਸੁਨੀਲ ਸਹਿਗਲ, ਭੁਪਿੰਦਰ ਸਿੰਘ ਭਿੰਦਾ, ਰਾਬਿੰਦਰ ਸ਼ਰਮਾ, ਦਲਜੀਤ ਸਿੰਘ ਬੰਬੇਵਾਲਾ, ਹਰਜਿੰਦਰ ਸਿੰਘ ਨਾਰੰਗ, ਰਾਜਵਿੰਦਰ ਸਿੰਘ ਮਾਨਸਾ, ਭੁਪਿੰਦਰ ਸਿੰਘ ਭੁੱਲਰ, ਗੁਰਚਰਨ ਸਿੰਘ ਢਿਲੋਂ, ਸੁਰੇਸ਼ ਕੁਮਾਰ ਕਾਲਾ, ਬਲਜਿੰਦਰ ਸਿੰਘ ਸੰਧੂ, ਜੁਗਰਾਜ ਸਿੰਘ ਭੂਈ, ਪ੍ਰਿਤਪਾਲ ਸਿੰਘ ਸ਼ਾਹ, ਪਰਮਜੀਤ ਸਿੰਘ ਪੱਬੀ, ਜਗਜੀਤ ਸਿੰਘ ਪਟਵਾਰੀ, ਮਨਜੀਤ ਸਿੰਘ ਪੱਬੀ, ਸਤਨਾਮ ਸਿੰਘ ਬਾਠ, ਮਨਜੀਤ ਸਿੰਘ ਨਾਮਦੇਵ, ਸਰਬਜੀਤ ਸਿੰਘ ਨਾਮਦੇਵ ਅਤੇ ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਅਖਿਲ ਭਾਰਤੀ ਅਧਿਆਤਮਿਕ ਸਮਿਤੀ ਨੇ ਸ਼ਾਂਤੀ ਤੇ ਏਕਤਾ ਦਾ ਦਿੱਤਾ ਸੰਦੇਸ਼ ਅਗਲੀ ਖ਼ਬਰ ਛੋਟੀਆਂ ਸਕੂਲੀ ਬੱਚੀਆਂ ਨੂੰ ਆਤਮ ਸੁਰੱਖਿਆ ਦੀ ਸਿਖਲਾਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।