24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੁਲਿਸ ਨੇ ਗੁਆਚੇ ਅਤੇ ਚੋਰੀ ਹੋਏ ਫੋਨ ਮਾਲਕਾਂ ਨੂੰ ਸੌਂਪੇ

ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ ਦੇ ਜ਼ਿਲ੍ਹੇ ਦੀ ਪੁਲਿਸ ਨੇ ਗੁਆਚੇ ਅਤੇ ਚੋਰੀ ਕੀਤੇ ਗਏ ਮੋਬਾਈਲਾਂ ਨੂੰ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਣ ਲਈ ਇਕ ਪ੍ਰੋਗਰਾਮ ਕੀਤਾ, ਜਿਸ ਦੇ ਵਿਚ 30 ਮਾਲਕਾਂ ਨੂੰ ਉਨ੍ਹਾਂ ਦੇ ਮੋਬਾਈਲ ਪੁਲਿਸ ਨੇ ਸੌਂਪੇ ਹਨ।

ਪੁਲਿਸ ਅਧਿਕਾਰੀ ਮੋਬਾਈਲ ਫੋਨ ਮਾਲਕ ਨੂੰ ਸੌਂਪਦੇ ਹੋਏ। 24-09-2026
ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ ਦੇ ਜ਼ਿਲ੍ਹੇ ਦੀ ਪੁਲਿਸ ਨੇ ਗੁਆਚੇ ਅਤੇ ਚੋਰੀ ਕੀਤੇ ਗਏ ਮੋਬਾਈਲਾਂ ਨੂੰ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਣ ਲਈ ਇਕ ਪ੍ਰੋਗਰਾਮ ਕੀਤਾ, ਜਿਸ ਦੇ ਵਿਚ 30 ਮਾਲਕਾਂ ਨੂੰ ਉਨ੍ਹਾਂ ਦੇ ਮੋਬਾਈਲ ਪੁਲਿਸ ਨੇ ਸੌਂਪੇ ਹਨ। ਅਜੇ ਕੁਝ ਹੋਰ ਮੋਬਾਈਲ ਫੋਨ ਵੀ ਹਨ, ਜਿਨ੍ਹਾਂ ਦੀ ਪੁਲਿਸ ਤਸਦੀਕ ਦੀ ਪ੍ਰਕਿਰਿਆ ਪੂਰੀ ਕਰ ਰਹੀ ਹੈ। ਇਸ ਮਾਮਲੇ ਦੇ ਪ੍ਰਤੀ ਦਿੱਲੀ ਪੁਲਿਸ ਕਈ ਥਾਣਿਆਂ ਅਤੇ ਵਿਸ਼ੇਸ਼ ਇਕਾਈਆਂ ਦੀਆਂ ਮੋਬਾਈਲ ਟਰੈਕ ਟੀਮਾਂ ਬਣਾਈਆਂ ਹੋਈਆਂ ਹਨ ਜੋ ਕਿ ਮੋਬਾਈਲਾਂ ਦੇ ਮਾਲਕਾਂ ਦਾ ਪਤਾ ਲਗਾ ਰਹੀਆਂ ਹਨ। ਇਹ ਪ੍ਰਕਿਰਿਆ ਐਸ. ਐਚ. ਓ., ਵਿਸ਼ੇਸ਼ ਸਟਾਫ ਅਤੇ ਏ. ਸੀ. ਪੀ. ਦੀ ਅਗਵਾਈ ਵਿਚ ਚੱਲੀ। ਇਹ ਮੋਬਾਈਲ ਫੋਨ ਜੋ ਲੋਕਾਂ ਨੂੰ ਸੌਂਪੇ ਗਏ ਹਨ, ਉਹ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਬਰਾਮਦ ਕੀਤੇ ਹਨ। ਜਿਨ੍ਹਾਂ ਲੋਕਾਂ ਨੂੰ ਗੁਆਚੇ ਜਾਂ ਚੋਰੀ ਕੀਤੇ ਮੋਬਾਈਲ ਫੋਨ ਮਿਲੇ ਹਨ, ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਡੀ. ਟੀ. ਸੀ. ਦੀਆਂ ਸਾਰੀਆਂ ਬੱਸਾਂ ਨਾ ਚੱਲਣ ਕਾਰਨ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ ਅਗਲੀ ਖ਼ਬਰ ਯੋਗ ਗੁਰੂ ਬਾਬਾ ਰਾਮਦੇਵ ਨੇ ਪਤੰਜਲੀ ਦੇ ਗਊ ਦੇ ਘਿਓ ਪ੍ਰਤੀ ਉੱਠੇ ਸਵਾਲਾਂ ਤੇ ਮਿਲਾਵਟ ਦੇ ਆਰੋਪਾਂ ਨੂੰ ਕੀਤਾ ਖਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।