25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡੀ.ਏ.ਪੀ. ਖਾਦ ਦਾ ਟੋਕਨ ਲੈਣ ਲਈ ਕਿਸਾਨਾਂ ਨੇ ਰੈਸਟ ਹਾਊਸ ਘੇਰਿਆ ਖਾਦ ਲੈਣ ਲਈ ਕਿਸਾਨ ਹੋ ਰਹੇ ਹਨ ਖੱਜਲ-ਖੁਆਰ

ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਡੀ. ਏ.

ਅਜੀਤ ਡੈਸਕ 25-09-2026
ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਡੀ.ਏ.ਪੀ. ਖਾਦ ਲੈਣ ਲਈ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਖਾਦ ਦਾ ਟੋਕਨ ਲੈਣ ਲਈ ਕਿਸਾਨਾਂ ਨੇ ਮੰਡੀ ਸਥਿਤ ਕਿਸਾਨ ਰੈਸਟ ਹਾਊਸ ਘੇਰਿਆ। ਡੀ.ਏ.ਪੀ. ਖਾਦ ਲੈਣ ਲਈ ਵੱਖ-ਵੱਖ ਪਿੰਡਾਂ ਦੇ ਕਿਸਾਨ ਅੱਜ ਵੱਡੀ ਗਿਣਤੀ ’ਚ ਅਨਾਜ ਮੰਡੀ ਸਥਿਤ ਖਾਦ ਦੀਆਂ ਦੁਕਾਨਾਂ ’ਤੇ ਪਹੁੰਚੇ। ਕਾਫੀ ਦੇਰ ਤੱਕ ਕਿਸਾਨ ਖਾਦ ਦੀਆਂ ਦੁਕਾਨਾਂ ਅੱਗੇ ਟੋਕਨ ਲੈਣ ਲਈ ਲਾਈਨ ਲਾ ਕੇ ਖੜ੍ਹੇ ਰਹੇ। ਇਸੇ ਦੌਰਾਨ ਕਿਸੇ ਨੇ ਕਿਹਾ ਕਿ ਖਾਦ ਦੇ ਟੋਕਨ ਮੰਡੀ ਸਥਿਤ ਕਿਸਾਨ ਰੈਸਟ ਹਾਊਸ ਤੋਂ ਮਿਲਣਗੇ ਤਾਂ ਕਿਸਾਨ ਵੱਡੀ ਗਿਣਤੀ ’ਚ ਰੈਸਟ ਹਾਊਸ ਪਹੁੰਚ ਗਏ। ਰੈਸਟ ਹਾਊਸ ਪਹੁੰਚਣ ’ਤੇ ਵੀ ਕਿਸਾਨਾਂ ਨੂੰ ਜਦੋਂ ਖਾਦ ਦਾ ਟੋਕਨ ਨਾ ਮਿਲਿਆ ਤਾਂ ਕਿਸਾਨਾਂ ’ਚ ਭਾਰੀ ਰੋਹ ਪੈਦਾ ਹੋ ਗਿਆ ਤੇ ਕਿਸਾਨਾਂ ਨੇ ਰੈਸਟ ਹਾਊਸ ਦਾ ਘੇਰਾਓ ਕਰ ਦਿੱਤਾ। ਕਿਸਾਨਾਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਕਾਫੀ ਜੱਦੋਜਹਿਦ ਕਰਨੀ ਪਈ। ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰੇ ਛੇ ਵਜੇ ਆ ਕੇ ਲਾਈਨਾਂ ’ਚ ਲੱਗ ਗਏ ਪਰ ਉਨ੍ਹਾਂ ਨੂੰ ਟੋਕਨ ਨਹੀਂ ਮਿਲਿਆ ਤੇ ਨਾ ਖਾਦ ਮਿਲੀ ਹੈ। ਕਿਸਾਨਾਂ ਨੇ ਦੱਸਿਆ ਕਿ ਹੁਣ ਸਰ੍ਹੋਂ ਬੀਜਨ ਦਾ ਸਮਾਂ ਆ ਗਿਆ ਹੈ ਪਰ ਡੀ.ਏ.ਪੀ. ਖਾਦ ਨਹੀਂ ਮਿਲ ਰਹੀ। ਬੱਕਰੀਆਂਵਾਲੀ ਦੇ ਕਿਸਾਨ ਕ੍ਰਿਸ਼ਨ ਨੇ ਦੱਸਿਆ ਹੈ ਉਹ ਸਵੇਰੇ ਸੱਤ ਵਜੇ ਮੰਡੀ ’ਚ ਖਾਦ ਲੈਣ ਲਈ ਆ ਗਏ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸੇ ਨੂੰ ਟੋਕਨ ਦੇ ਦਿੰਦੇ ਹਨ ਤੇ ਕਿਸੇ ਨੂੰ ਨਹੀਂ। ਉਨ੍ਹਾਂ ਨੇ ਕਿਹਾ ਕਿ ਉਹ ਟੋਕਨ ਲੈਣ ਲਈ ਸਾਰਾ ਦਿਨ ਧੁਪ ’ਚ ਖੜ੍ਹੇ ਰਹਿੰਦੇ ਹਨ ਪਰ ਸ਼ਾਮ ਤੱਕ ਕੁਝ ਹੀ ਲੋਕਾਂ ਨੂੰ ਟੋਕਨ ਮਿਲਦਾ ਹੈ। ਇਸੇ ਤਰ੍ਹਾਂ ਪਿੰਡ ਗੁਸਾਈਆਨਾ ਦੇ 72 ਸਾਲਾ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਸਵੇਰੇ ਛੇ ਵਜੇ ਮੰਡੀ ’ਚ ਆ ਗਏ ਸਨ ਤੇ ਖਾਦ ਲਈ ਇਧਰ-ਉਧਰ ਖਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਖਾਦ ਲਈ ਕਿਰਾਏ ’ਤੇ ਸਾਧਨ ਕਰਕੇ ਆਏ ਸਨ ਪਰ ਖਾਦ ਮਿਲੀ ਨਹੀਂ ਹੈ ਹੁਣ ਗੱਡੀ ਵਾਲੇ ਨੂੰ ਕਿਰਾਇਆ ਦੇਣਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਹੁਣ ਸਰ੍ਹੋਂ ਦੀ ਬੀਜਾਈ ਦਾ ਵੇਲਾ ਹੈ ਪਰ ਖਾਦ ਮਿਲ ਨਹੀਂ ਰਹੀ ਹੈ।
ਪਿਛਲੀ ਖ਼ਬਰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਨਿਯਮਾਂ ਅਨੁਸਾਰ ਪਾਵਰ ਗਰਿੱਡ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਨਿਰਦੇਸ਼ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਕੀਤੀ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।