30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

4 ਕਿੱਲੋ ਗਾਂਜੇ ਦੇ ਮਾਮਲੇ ਵਿੱਚ ਫਰਾਰ ਮੁਲਜ਼ਮ ਗਗਨਦੀਪ ਕਾਬੂ

ਟੋਹਾਣਾ, 29 ਸਤੰਬਰ (ਮਨਜੀਤ ਸਿੰਘ)- ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਚੌਕੀ ਚੰਡੀਗੜ੍ਹ ਰੋਡ ਟੋਹਾਣਾ ਦੀ ਟੀਮ ਨੇ 4 ਕਿਲੋ ਗਾਂਜਾ ਬਰਾਮਦਗੀ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਗਗਨਦੀਪ ਪੁੱਤਰ ਸਤਪਾਲ ਵਾਸੀ ਰਾਜਨਗਰ, ਟੋਹਾਣਾ ਨੂੰ ਕਾਬੂ ਕੀਤਾ ਹੈ। ਮੁਲਜ਼ਮ ਮਾਮਲੇ ਦੀ ਘਟਨਾ ਸਮੇਂ ਪੁਲਿਸ ਟੀਮ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ।

ਪੁਲਿਸ ਚੌਂਕੀ ਚੰਡੀਗੜ੍ਹ ਰੋਡ ਟੋਹਾਣਾ ਦੀ ਹਿਰਾਸਤ ਵਿੱਚ ਫੜਿਆ ਦੋਸ਼ੀ। ਤਸਵੀਰ : ਮਨਜੀਤ ਸਿੰਘ ਟੋਹਾਣਾ 30-09-2026
ਟੋਹਾਣਾ, 29 ਸਤੰਬਰ (ਮਨਜੀਤ ਸਿੰਘ)- ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਚੌਕੀ ਚੰਡੀਗੜ੍ਹ ਰੋਡ ਟੋਹਾਣਾ ਦੀ ਟੀਮ ਨੇ 4 ਕਿਲੋ ਗਾਂਜਾ ਬਰਾਮਦਗੀ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਗਗਨਦੀਪ ਪੁੱਤਰ ਸਤਪਾਲ ਵਾਸੀ ਰਾਜਨਗਰ, ਟੋਹਾਣਾ ਨੂੰ ਕਾਬੂ ਕੀਤਾ ਹੈ। ਮੁਲਜ਼ਮ ਮਾਮਲੇ ਦੀ ਘਟਨਾ ਸਮੇਂ ਪੁਲਿਸ ਟੀਮ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਚੌਕੀ ਚੰਡੀਗੜ੍ਹ ਰੋਡ ਦੇ ਇੰਚਾਰਜ ਉਪ-ਨਿਰੀਖਕ ਓਮ ਪ੍ਰਕਾਸ਼ ਜਾਂਗੜਾ ਨੇ ਦੱਸਿਆ ਕਿ 15/16 ਅਪ੍ਰੈਲ 2026 ਦੀ ਰਾਤ ਪੁਲਿਸ ਟੀਮ ਰਾਜਨਗਰ ਟੋਹਾਣਾ ਇਲਾਕੇ ਵਿੱਚ ਗਸ਼ਤ ਅਤੇ ਅਪਰਾਧਾਂ ਦੀ ਰੋਕਥਾਮ ਲਈ ਮੌਜੂਦ ਸੀ। ਇਸ ਦੌਰਾਨ ਸਰਕਾਰੀ ਡਿਸਪੈਂਸਰੀ ਨੇੜੇ ਇੱਕ ਖਾਲੀ ਪਲਾਟ ਵਿੱਚ ਚਿੱਟੇ ਰੰਗ ਦੀ ਸਵਿਫਟ ਕਾਰ ਖੜ੍ਹੀ ਦਿਖਾਈ ਦਿੱਤੀ। ਪੁਲਿਸ ਟੀਮ ਨੂੰ ਦੇਖਦਿਆਂ ਉਥੇ ਮੌਜੂਦ ਗਗਨਦੀਪ ਕਾਰ ਨੂੰ ਚਾਲੂ ਹਾਲਤ ਵਿੱਚ ਛੱਡ ਕੇ ਕੰਧ ਟੱਪ ਕੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਫਰਾਰ ਹੋ ਗਿਆ ਸੀ। ਪੁਲਿਸ ਵੱਲੋਂ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨ ਮੁਤਾਬਕ ਤਲਾਸ਼ੀ ਲਈ ਗਈ ਤਾਂ ਕਾਰ ਦੀ ਡਿੱਗੀ ਵਿੱਚ ਰੱਖੇ ਪਲਾਸਟਿਕ ਦੇ ਕੱਟੇ ਵਿੱਚੋਂ 4 ਕਿਲੋ ਗਾਂਜਾ ਬਰਾਮਦ ਹੋਇਆ। ਪੁਲਿਸ ਨੇ ਗਾਂਜਾ ਅਤੇ ਸਵਿਫਟ ਕਾਰ ਨੂੰ ਕਬਜ਼ੇ ਵਿੱਚ ਲੈਣ ਦੇ ਨਾਲ-ਨਾਲ ਜਾਂਚ ਦੌਰਾਨ ਮਿਲਿਆ ਇੱਕ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਸੀ।ਇਸ ਸਬੰਧੀ ਥਾਣਾ ਸ਼ਹਿਰ ਟੋਹਾਣਾ ਵਿੱਚ ਮੁਕੱਦਮਾ ਨੰਬਰ 108 ਮਿਤੀ 16 ਅਪ੍ਰੈਲ 2026 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 20ਬੀ/61/85 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਮੁਲਜ਼ਮ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਹੁਣ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਗਗਨਦੀਪ ਨੂੰ ਕਾਬੂ ਕਰ ਲਿਆ ਹੈ।ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਮਲੇ ਸਬੰਧੀ ਪੁੱਛਗਿੱਛ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
ਪਿਛਲੀ ਖ਼ਬਰ ਦਾਣਾ ਮੰਡੀਆਂ ਦੀਆਂ ਵਿਵਸਥਾਵਾਂ ਤੇ ‘ਘੱਟ’ ਦਾਮੀ ’ਤੇ ਅੱਜ ਰੋੜੀ ’ਚ ਇਕੱਠੇ ਹੋਣਗੇ ਆੜ੍ਹਤੀਏ ਵਿਵਸਥਾਵਾਂ ਨੂੰ ਸੁਚਾਰੂ ਬਣ... ਅਗਲੀ ਖ਼ਬਰ ਗਾਇਕਾ ਰੈਸ਼ ਕੌਰ ਨੇ ਨਾਰੀ ਚੇਤਨਾ ਤੇ ਮਾਂ ਦੀ ਮਹੱਤਤਾ ਦੇ ਗੀਤ ਗਾ ਕੇ ਦਿੱਤਾ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।