ਦਾਣਾ ਮੰਡੀਆਂ ਦੀਆਂ ਵਿਵਸਥਾਵਾਂ ਤੇ ‘ਘੱਟ’ ਦਾਮੀ ’ਤੇ ਅੱਜ ਰੋੜੀ ’ਚ ਇਕੱਠੇ ਹੋਣਗੇ ਆੜ੍ਹਤੀਏ ਵਿਵਸਥਾਵਾਂ ਨੂੰ ਸੁਚਾਰੂ ਬਣਾਉਣ ਦੀ ਬਣੇਗੀ ਰਣਨੀਤੀ: ਗੁਰਦੀਪ ਕਾਮਰਾ
ਡੱਬਵਾਲੀ, 29 ਸਤੰਬਰ (ਇਕਬਾਲ ਸਿੰਘ ਸ਼ਾਂਤ)-ਆਗਾਮੀ ਝੋਨੇ, ਨਰਮੇ, ਗੁਆਰੇ, ਬਾਜਰੇ ਤੇ ਹੋਰ ਫਸਲਾਂ ਦੇ ਸੀਜ਼ਨ ਨੂੰ ਲੈ ਕੇ ਜ਼ਿਲ੍ਹਾ ਸਿਰਸਾ ਕੱਚਾ ਆੜ੍ਹਤੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਅੱਜ ਰੋੜੀ ਵਿੱਚ ਹੋਵੇਗੀ। ਇਸ ਵਿੱਚ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਆਉਣ ਵਾਲੀਆਂ ਸੰਭਾਵੀ ਮੁਸ਼ਕਲਾਂ ’ਤੇ ਵਿਚਾਰ ਕੀਤਾ ਜਾਵੇਗਾ।
ਡੱਬਵਾਲੀ, 29 ਸਤੰਬਰ (ਇਕਬਾਲ ਸਿੰਘ ਸ਼ਾਂਤ)-ਆਗਾਮੀ ਝੋਨੇ, ਨਰਮੇ, ਗੁਆਰੇ, ਬਾਜਰੇ ਤੇ ਹੋਰ ਫਸਲਾਂ ਦੇ ਸੀਜ਼ਨ ਨੂੰ ਲੈ ਕੇ ਜ਼ਿਲ੍ਹਾ ਸਿਰਸਾ ਕੱਚਾ ਆੜ੍ਹਤੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਅੱਜ ਰੋੜੀ ਵਿੱਚ ਹੋਵੇਗੀ। ਇਸ ਵਿੱਚ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਆਉਣ ਵਾਲੀਆਂ ਸੰਭਾਵੀ ਮੁਸ਼ਕਲਾਂ ’ਤੇ ਵਿਚਾਰ ਕੀਤਾ ਜਾਵੇਗਾ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਜੈਨ ਕਰਨਗੇ। ਇਸ ਮੌਕੇ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਦਿੱਤੀ ਜਾ ਰਹੀ ਘੱਟ ਦਾਮੀ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਵਿਚਾਰਿਆ ਜਾਵੇਗਾ। ਮੀਟਿੰਗ ਵਿੱਚ ਸਿਰਸਾ, ਐਲਨਾਬਾਦ, ਰਾਣੀਆਂ, ਡੱਬਵਾਲੀ, ਜੀਵਨਨਗਰ, ਡਿੰਗ ਮੰਡੀ, ਕਾਲਾਂਵਾਲੀ ਤੇ ਰੋੜੀ ਮੰਡੀਆਂ ਦੇ ਅਹੁਦੇਦਾਰ ਅਤੇ ਆੜ੍ਹਤੀ ਸ਼ਾਮਲ ਹੋਣਗੇ। ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਕਦਮਾਂ ਬਾਰੇ ਵਿਚਾਰ ਕੀਤਾ ਜਾਵੇਗਾ। ਜ਼ਿਲ੍ਹਾ ਜਨਰਲ ਸਕੱਤਰ ਗੁਰਦੀਪ ਕਾਮਰਾ ਨੇ ਦੱਸਿਆ ਕਿ ਫਸਲ ਦੀ ਖਰੀਦ, ਢੋਆ-ਢੁਆਈ ਤੇ ਮੰਡੀ ਦੇ ਹੋਰ ਕੰਮਾਂ ਨੂੰ ਸੁਚਾਰੂ ਰੱਖਣ ਬਾਰੇ ਚਰਚਾ ਹੋਵੇਗੀ। ਮੀਟਿੰਗ ਵਿੱਚ ਕਿਸਾਨਾਂ ਨੂੰ ਫਸਲ ਵੇਚਣ ਤੇ ਆੜ੍ਹਤੀਆਂ ਨੂੰ ਖਰੀਦ ਸਬੰਧੀ ਕੰਮ ਵਿੱਚ ਕੋਈ ਦਿੱਕਤ ਨਾ ਆਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।