ਖੋਜ-ਕਰਤਾ ਵਿਨੋਦ ਕੁਮਾਰ ਸਿੰਘ ਵਲੋਂ ਰਾਮ ਸਿੰਘ ‘ਬੰਬੇ’ ਦਾ ਸਨਮਾਨ
ਨਵੀਂ ਦਿੱਲੀ, 9 ਅਕਤੂਬਰ(ਜਗਤਾਰ ਸਿੰਘ)- ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮੁਗ਼ਲਾਂ ਵਿਰੁੱਧ ਸੰਘਰਸ਼ ਦੌਰਾਨ ਸ਼ਹੀਦ ਹੋਏ ਬਿਹਾਰ ਦੇ 40 ਸਥਾਨਕ ਯੋਧਿਆਂ ਬਾਰੇ ਲੰਮੀ ਖੋਜ ਕਰਕੇ ਇੱਕ ਕਿਤਾਬ ਲਿਖਣ ਵਾਲੇ ਖੋਜ-ਕਰਤਾ ਵਿਨੋਦ ਕੁਮਾਰ ਸਿੰਘ ਵੱਲੋਂ ਧਾਰਮਿਕ ਸ਼ਖ਼ਸੀਅਤ ਰਾਮ ਸਿੰਘ ‘ਬੰਬੇ’ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਰਾਮ ਸਿੰਘ ‘ਬੰਬੇ’,ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਗੁਜਰਾਤ,ਗੋਆ ਤੇ ਕਰਨਾਟਕ ਦੇ ਆਨਰੇਰੀ ਇੰਚਾਰਜ ਹਨ, ਨੇ ਇਸ ਖੋਜ-ਕਰਤਾ ਦੀ ਮੁਹਿੰਮ ਨੂੰ ਅਹਿਮ ਯੋਗਦਾਨ ਦਿੱਤਾ ਸੀ।
ਸ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਗੁਜਰਾਤ,ਗੋਆ ਤੇ ਕਰਨਾਟਕ ਦੇ ਆਨਰੇਰੀ ਇੰਚਾਰਜ ਰਾਮ ਸਿੰਘ ਬੰਬੇ ਨੂੰ ਸਨਮਾਨਿਤ ਕਰਦੇ ਹੋਏ ਖੋਜ-ਕਰਤਾ ਵਿਨੋਦ ਕੁਮਾਰ ਸਿੰਘ ਅਜੀਤ ਤਸਵੀਰ
10-10-2026
ਨਵੀਂ ਦਿੱਲੀ, 9 ਅਕਤੂਬਰ(ਜਗਤਾਰ ਸਿੰਘ)- ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮੁਗ਼ਲਾਂ ਵਿਰੁੱਧ ਸੰਘਰਸ਼ ਦੌਰਾਨ ਸ਼ਹੀਦ ਹੋਏ ਬਿਹਾਰ ਦੇ 40 ਸਥਾਨਕ ਯੋਧਿਆਂ ਬਾਰੇ ਲੰਮੀ ਖੋਜ ਕਰਕੇ ਇੱਕ ਕਿਤਾਬ ਲਿਖਣ ਵਾਲੇ ਖੋਜ-ਕਰਤਾ ਵਿਨੋਦ ਕੁਮਾਰ ਸਿੰਘ ਵੱਲੋਂ ਧਾਰਮਿਕ ਸ਼ਖ਼ਸੀਅਤ ਰਾਮ ਸਿੰਘ ‘ਬੰਬੇ’ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਰਾਮ ਸਿੰਘ ‘ਬੰਬੇ’,ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਗੁਜਰਾਤ,ਗੋਆ ਤੇ ਕਰਨਾਟਕ ਦੇ ਆਨਰੇਰੀ ਇੰਚਾਰਜ ਹਨ, ਨੇ ਇਸ ਖੋਜ-ਕਰਤਾ ਦੀ ਮੁਹਿੰਮ ਨੂੰ ਅਹਿਮ ਯੋਗਦਾਨ ਦਿੱਤਾ ਸੀ। ਰਾਮ ਸਿੰਘ ਬੰਬੇ ਨੇ ਕਿਹਾ ਕਿ ਖੋਜ-ਕਰਤਾ ਨੇ ਵਿਸਰ ਚੁੱਕੇ ਸਿੱਖ ਇਤਿਹਾਸ ਨਾਲ ਜੋੜਨ ਲਈ ਕੀਤੀ ਗਈ ਮਿਹਨਤ ਸ਼ਲਾਘਾਯੋਗ ਹੈ। ਕਿਤਾਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ , ਮੁਗ਼ਲਾਂ ਨਾਲ ਸੰਘਰਸ਼ ਦੌਰਾਨ ਬਿਹਾਰ ਦੀਆਂ 4 ਥਾਵਾਂ (4 ਪਿੰਡ) ’ਤੇ ਜੋ ਲੋਕ ਸ਼ਹੀਦ ਹੋਏ ਸਨ, ਇਨ੍ਹਾਂ ਥਾਵਾਂ ਦੀ ਖੋਜ ਕਰਕੇ, ਇਨ੍ਹਾਂ ਦਾ ਨਾਂਅ ਚਾਰ ਸਾਹਿਬਜ਼ਾਦਿਆਂ ਦੇ ਨਾਂਅ ’ਤੇ ਰੱਖਿਆ ਗਿਆ।ਇਸ ਤੋਂ ਇਲਾਵਾ ਜਿਹੜੇ ਯੋਧੇ ਸ਼ਹੀਦ ਹੋਏ ਸਨ, ਉਨ੍ਹਾਂ ਦੇ ਵਾਰਸਾਂ ਦੀ ਪਛਾਣ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਵੀ ਬਿਹਾਰ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਚਾਰੇ ਪਿੰਡਾਂ ਤੱਕ ਜਾਣ ਵਾਲਾ ਗਾਈਡ ਨਕਸ਼ਾ ਪ੍ਰਕਾਸ਼ਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਨੇ ਇਨ੍ਹਾਂ ਚਾਰੇ ਪਿੰਡਾਂ ’ਚ ਵੀਰ ਬਾਲ ਦਿਵਸ ਪੰਦਰਵਾੜਾ ਪ੍ਰੋਗਰਾਮ ਲਈ ਅਧਿਕਾਰਤ ਬਜਟ ਵੀ ਮਨਜ਼ੂਰ ਕੀਤਾ ਹੈ।