10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੁਲਿਸ ਨੇ ਜ਼ਬਤ ਕੀਤੇ 10,300 ਨਾਜਾਇਜ਼ ਸ਼ਰਾਬ ਦੇ ਪਊਏ

ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬਾਹਰੀ ਉੱਤਰੀ ਜ਼ਿਲ੍ਹੇ ਦੇ ਵਿਸ਼ੇਸ਼ ਸਟਾਫ (ਪੁਲਿਸ) ਦੋ ਸ਼ਰਾਬ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਦੇ 216 ਡੱਬੇ ਬਰਾਮਦ ਕੀਤੇ ਹਨ, ਜਿਨ੍ਹਾਂ ਦੇ ਵਿਚ 10,300 ਪਊਏ (ਕੁਆਰਟਰ) ਅਤੇ 120 ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।

ਅਜੀਤ ਡੈਸਕ 10-10-2026
ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬਾਹਰੀ ਉੱਤਰੀ ਜ਼ਿਲ੍ਹੇ ਦੇ ਵਿਸ਼ੇਸ਼ ਸਟਾਫ (ਪੁਲਿਸ) ਦੋ ਸ਼ਰਾਬ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਦੇ 216 ਡੱਬੇ ਬਰਾਮਦ ਕੀਤੇ ਹਨ, ਜਿਨ੍ਹਾਂ ਦੇ ਵਿਚ 10,300 ਪਊਏ (ਕੁਆਰਟਰ) ਅਤੇ 120 ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਇਕ ਲੇਲੈਂਡ ਟਰੱਕ ਜੋ ਗੈਰ ਕਾਨੂੰਨੀ ਸ਼ਰਾਬ ਦੀ ਢੋਆ-ਢੁਆਈ ਲਈ ਵਰਤਿਆ ਜਾਂਦਾ ਸੀ ਉਹ ਵੀ ਫੜਿਆ ਹੈ। ਜੋ ਤਸਕਰ ਫੜੇ ਗਏ ਹਨ ਉਨ੍ਹਾਂ ਦੇ ਨਾਂਅ ਪੰਕਜ (22) ਨਿਵਾਸੀ ਨਰੇਲਾ ਦਿੱਲੀ ਅਤੇ ਸੁਮਿਤ (19) ਨਿਵਾਸੀ ਦਿੱਲੀ ਹਨ। ਇਹ ਦੋਵੇਂ ਤਸਕਰ 5ਵੀਂ ਕਲਾਸ ਤੱਕ ਪੜ੍ਹੇ ਹੋਏ ਹਨ ਅਤੇ ਇਨ੍ਹਾਂ ਨੇ ਜਲਦੀ ਪੈਸਾ ਕਮਾਉਣ ਦੇ ਚੱਕਰ ਵਿਚ ਇਹ ਧੰਦਾ ਅਪਣਾਇਆ। ਇਸ ਮਾਮਲੇ ਦੇ ਪ੍ਰਤੀ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ। ਪੁਲਿਸ ਨੇ ਆਪਣੀ ਇਕ ਟੀਮ ਦਾ ਗਠਨ ਕੀਤਾ ਅਤੇ ਇੰਸਪੈਕਟਰ ਵਿਸ਼ਵੇਂਦਰ ਦੀ ਅਗਵਾਈ ਵਿਚ ਇਕ ਛਾਪੇਮਾਰੀ ਟੀਮ ਦਾ ਆਯੋਜਨ ਕੀਤਾ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਬਵਾਨਾ ਦੇ ਇਲਾਕੇ ਵਿਚ ਰੋਕ ਲਿਆ ਅਤੇ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਵਿਚੋਂ ਨਾਜਾਇਜ਼ ਸ਼ਰਾਬ ਦੇ ਡੱਬੇ ਨਿਕਲੇ। ਪੁਲਿਸ ਨੇ ਦਿੱਲੀ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨੌਕਰੀਆਂ ਵਾਲੇ ਤੇ ਕਾਰੋਬਾਰੀ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਭਾਰਤ - ਜਾਪਾਨ ਦੋਸਤੀ ਸਿਰਫ਼ 75 ਨਹੀਂ , ਸਗੋਂ ਸਦੀਆਂ ਪੁਰਾਣੀ ਹੈ - ਬਨਵਾਰੀ ਲਾਲ ਪੁਰੋਹਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।