18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਰਕਾਰੀ ਕਾਲਜ ਨਾਰਾਇਣਗੜ੍ਹ ਦੇ ਵਿਦਿਆਰਥੀਆਂ ਨੇ ਸੰਸਦ ਭਵਨ ਦਾ ਵਿੱਦਿਅਕ ਦੌਰਾ ਕੀਤਾ

ਨਾਰਾਇਣਗੜ੍ਹ, 17 ਅਕਤੂਬਰ (ਪੀ ਸਿੰਘ)- ਸਰਕਾਰੀ ਕਾਲਜ ਨਾਰਾਇਣਗੜ੍ਹ ਦੇ ਲਗਭਗ 22 ਐਮ. ਏ.

ਅਜੀਤ ਡੈਸਕ 18-10-2026
ਨਾਰਾਇਣਗੜ੍ਹ, 17 ਅਕਤੂਬਰ (ਪੀ ਸਿੰਘ)- ਸਰਕਾਰੀ ਕਾਲਜ ਨਾਰਾਇਣਗੜ੍ਹ ਦੇ ਲਗਭਗ 22 ਐਮ.ਏ. ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਨੇ ਕਾਲਜ ਪ੍ਰਿੰ. ਡਾ. ਰੋਹਿਤ ਕੁਮਾਰ ਦੀ ਯੋਗ ਅਗਵਾਈ ਹੇਠ ਡਾ. ਜਗਦੀਪ ਸਿੰਘ ਤੇ ਡਾ. ਇੰਦੂ ਦੀ ਅਗਵਾਈ ਹੇਠ ਭਾਰਤੀ ਸੰਸਦ ਭਵਨ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਲੋਕ ਸਭਾ, ਰਾਜ ਸਭਾ, ਸੰਸਦੀ ਪ੍ਰਕਿਰਿਆਵਾਂ, ਵੱਖ-ਵੱਖ ਗੈਲਰੀਆਂ ਤੇ ਭਾਰਤੀ ਸੰਵਿਧਾਨ ਦੀ ਇਕ ਡਿਜੀਟਲ ਕਾਪੀ ਰਾਹੀਂ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਨਵੇਂ ਸੰਸਦ ਭਵਨ ਵਿਚ ਸਥਿਤ ਭਾਰਤ ਦੀਆਂ ਪ੍ਰਾਚੀਨ ਸੱਭਿਅਤਾਵਾਂ, ਸ਼ਾਨਦਾਰ ਇਤਿਹਾਸ ਤੇ ਸੱਭਿਆਚਾਰਕ ਵਿਰਾਸਤ ਨੂੰ ਦਿਲਚਸਪ ਤਰੀਕਿਆਂ ਨਾਲ ਪ੍ਰਦਰਸ਼ਿਤ ਕਰਦਾ ਹੈ। ਵਿਦਿਆਰਥੀਆਂ ਨੇ ਇਨ੍ਹਾਂ ਇਤਿਹਾਸਕ ਤੱਥਾਂ ਦੀ ਉਤਸੁਕਤਾ ਨਾਲ ਪੜਚੋਲ ਕੀਤੀ। ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਦੇ ਇਤਿਹਾਸਕ ਪਲਾਂ ਨਾਲ ਜੁੜੇ ਇਕ ਵਿਸ਼ੇਸ਼ ਪ੍ਰਦਰਸ਼ਨੀ ਨੂੰ ਦੇਖਣ ਦਾ ਮੌਕਾ ਵੀ ਮਿਲਿਆ, ਜੋ ਕਿ ਵਿਦਿਆਰਥੀਆਂ ਲਈ ਇਕ ਖਾਸ ਆਕਰਸ਼ਣ ਸੀ।
ਪਿਛਲੀ ਖ਼ਬਰ ਸੇਵਾ ਸੰਕਲਪ ਅਭਿਆਨ ਤਹਿਤ ਜ਼ਿਲ੍ਹਾ ਜੇਲ੍ਹ ਕੈਥਲ ਵਿਖੇ ਕੈਂਪ ਲਗਾਇਆ ਅਗਲੀ ਖ਼ਬਰ ਸਮਰਾਟ ਸ਼ੰਕਰ ਦਾ ਮੈਜਿਕ ਸ਼ੋਅ ਸਮਾਜਿਕ ਜਾਗਰੂਕਤਾ ਦਾ ਪ੍ਰਭਾਵਸ਼ਾਲੀ ਸੰਦੇਸ਼ -ਚੇਅਰਮੈਨ ਬਲਦੇਵ ਗ੍ਰੋਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।