18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੇਵਾ ਸੰਕਲਪ ਅਭਿਆਨ ਤਹਿਤ ਜ਼ਿਲ੍ਹਾ ਜੇਲ੍ਹ ਕੈਥਲ ਵਿਖੇ ਕੈਂਪ ਲਗਾਇਆ

ਗੂਹਲਾ ਚੀਕਾ (ਕੈਥਲ), 17 ਅਕਤੂਬਰ (ਓ. ਪੀ.

ਅਜੀਤ ਡੈਸਕ 18-10-2026
ਗੂਹਲਾ ਚੀਕਾ (ਕੈਥਲ), 17 ਅਕਤੂਬਰ (ਓ.ਪੀ. ਸੈਣੀ)- ਸੇਵਾ ਸੰਕਲਪ ਅਭਿਆਨ ਤਹਿਤ ਜ਼ਿਲ੍ਹਾ ਜੇਲ੍ਹ ਕੈਥਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਡਾਇਰੈਕਟਰ ਜਨਰਲ ਆਫ਼ ਜੇਲ੍ਹਜ਼, ਹਰਿਆਣਾ ਦੇ ਨਿਰਦੇਸ਼ਾਂ ਹੇਠ ਤੇ ਸਿਵਲ ਸਰਜਨ, ਕੈਥਲ ਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਕੈਥਲ ਦੇ ਸਹਿਯੋਗ ਨਾਲ ਜੇਲ੍ਹ ਅਧਿਕਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਕੰਪਲੈਕਸ ਵਿੱਚ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਕੈਂਪ ਦੌਰਾਨ ਕੁੱਲ 37 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਜੇਲ੍ਹ ਸੁਪਰਡੈਂਟ ਅਸ਼ੋਕ ਕੁਮਾਰ ਨੇ ਸਾਰੇ ਖੂਨਦਾਨੀਆਂ ਤੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਜੇਲ੍ਹ ਡਿਪਟੀ ਸੁਪਰਡੈਂਟ ਸ਼ੈਲਕਸ਼ੀ ਭਾਰਦਵਾਜ ਤੇ ਅਜੈ ਕੁਮਾਰ, ਸਹਾਇਕ ਸੁਪਰਡੈਂਟ ਜੇਲ੍ਹ ਵਿਕਾਸ, ਜੇਲ੍ਹ ਡਿਪਟੀ ਸਹਾਇਕ ਸੁਪਰਡੈਂਟ ਰਾਜਪਾਲ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਪਿਛਲੀ ਖ਼ਬਰ ਸੰਸਦ ਖੇਡ ਮਹੋਤਸਵ ਦਾ ਉਦੇਸ਼ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਹੈ: ਨਵੀਨ ਜਿੰਦਲ ਅਗਲੀ ਖ਼ਬਰ ਸਰਕਾਰੀ ਕਾਲਜ ਨਾਰਾਇਣਗੜ੍ਹ ਦੇ ਵਿਦਿਆਰਥੀਆਂ ਨੇ ਸੰਸਦ ਭਵਨ ਦਾ ਵਿੱਦਿਅਕ ਦੌਰਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।