28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਰਵਾ ਚੌਥ ਦੇ ਤਿਉਹਾਰ ਦੀ ਬਾਜ਼ਾਰਾਂ ’ਚ ਛਾਈ ਰੌਣਕ ਔਰਤਾਂ ਵਲੋਂ ਉਤਸ਼ਾਹ ਨਾਲ ਕੀਤੀ ਜਾ ਰਹੀ ਖ਼ਰੀਦਦਾਰੀ

ਫ਼ਾਜ਼ਿਲਕਾ, 27 ਅਕਤੂਬਰ (ਦਵਿੰਦਰ ਪਾਲ ਸਿੰਘ)- ‘ਕਰਵਾ ਚੌਥ’ ਨੇੜੇ ਆਉਂਦਿਆਂ ਹੀ ਸ਼ਹਿਰ ਦੇ ਬਾਜ਼ਾਰਾਂ ਵਿਚ ਖ਼ਾਸ ਰੌਣਕ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰਾਂ ਵਿਚਲੀਆਂ ਵੱਖ-ਵੱਖ ਦੁਕਾਨਾਂ ਪੂਰੀ ਤਰ੍ਹਾਂ ਸੱਜ ਚੁੱਕੀਆਂ ਹਨ ਅਤੇ ਔਰਤਾਂ ਵਲੋਂ ਕਰਵਾ ਚੌਥ ਦੇ ਸਾਮਾਨ ਦੀ ਜੰਮ ਕੇ ਖ਼ਰੀਦੋ-ਫ਼ਰੋਖ਼ਤ ਕੀਤੀ ਜਾ ਰਹੀ ਹੈ।

ਅਜੀਤ ਡੈਸਕ 28-10-2026
ਫ਼ਾਜ਼ਿਲਕਾ, 27 ਅਕਤੂਬਰ (ਦਵਿੰਦਰ ਪਾਲ ਸਿੰਘ)- ‘ਕਰਵਾ ਚੌਥ’ ਨੇੜੇ ਆਉਂਦਿਆਂ ਹੀ ਸ਼ਹਿਰ ਦੇ ਬਾਜ਼ਾਰਾਂ ਵਿਚ ਖ਼ਾਸ ਰੌਣਕ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰਾਂ ਵਿਚਲੀਆਂ ਵੱਖ-ਵੱਖ ਦੁਕਾਨਾਂ ਪੂਰੀ ਤਰ੍ਹਾਂ ਸੱਜ ਚੁੱਕੀਆਂ ਹਨ ਅਤੇ ਔਰਤਾਂ ਵਲੋਂ ਕਰਵਾ ਚੌਥ ਦੇ ਸਾਮਾਨ ਦੀ ਜੰਮ ਕੇ ਖ਼ਰੀਦੋ-ਫ਼ਰੋਖ਼ਤ ਕੀਤੀ ਜਾ ਰਹੀ ਹੈ। ਦੁਕਾਨਾਂ ’ਤੇ ਸਜੇ ਮਿੱਟੀ ਦੇ ਕਰਵੇ, ਪੂਜਾ ਦੀਆਂ ਥਾਲ਼ੀਆਂ ਅਤੇ ਸ਼ਿੰਗਾਰ ਦਾ ਸਾਮਾਨ ਬਾਜ਼ਾਰਾਂ ਵਿਚ ਮੂਹਰਲੀਆਂ ਦੁਕਾਨਾਂ ’ਤੇ ਰੰਗ-ਬਿਰੰਗੇ ਮਿੱਟੀ ਦੇ ਕਰਵੇ, ਸਜਾਵਟੀ ਛਾਨਣੀਆਂ, ਪੂਜਾ ਦੀਆਂ ਥਾਲ਼ੀਆਂ, ਮਹਿੰਦੀ, ਚੂੜੀਆਂ, ਕੱਪੜੇ ਅਤੇ ਸ਼ਿੰਗਾਰ ਦਾ ਹੋਰ ਸਾਮਾਨ ਔਰਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਬਾਜ਼ਾਰਾਂ ’ਚ ਔਰਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਗਾਹਕਾਂ ਦੀ ਆਮਦ ਨਾਲ ਖ਼ੁਸ਼ੀ ਝਲਕ ਰਹੀ ਹੈ। ਮਹਿੰਦੀ ਲਗਾਉਣ ਵਾਲਿਆਂ ਕੋਲ ਵੀ ਔਰਤਾਂ ਦੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦਿਨ ਸੁਹਾਗਣ ਔਰਤਾਂ ਨਿਰਜਲਾ (ਬਿਨਾਂ ਜਲ ਅਤੇ ਭੋਜਨ ਤੋਂ) ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ, ਤੰਦਰੁਸਤੀ ਅਤੇ ਸੁਖਾਵੇਂ ਵਿਆਹੁਤਾ ਜੀਵਨ ਲਈ ਅਰਦਾਸ ਕਰਦੀਆਂ ਹਨ। ਸ਼ਾਮ ਵੇਲੇ ਪੂਜਾ ਕਰਨ ਤੋਂ ਬਾਅਦ ਰਾਤ ਨੂੰ ਚੰਦਰਮਾ ਨੂੰ ਅਰਘ ਦੇ ਕੇ ਅਤੇ ਪਤੀ ਦੇ ਹੱਥੋਂ ਜਲ ਗ੍ਰਹਿਣ ਕਰਕੇ ਇਹ ਵਰਤ ਖੋਲ੍ਹਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਹ ਤਿਉਹਾਰ ਜਿੱਥੇ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ, ਸਮਰਪਣ ਅਤੇ ਪ੍ਰੇਮ ਦਾ ਪ੍ਰਤੀਕ ਹੈ, ਉੱਥੇ ਹੀ ਸਮਾਜਿਕ ਤੌਰ ’ਤੇ ਵੀ ਇਹ ਪਰਿਵਾਰਕ ਸਾਂਝ ਨੂੰ ਹੋਰ ਪੱਕਾ ਕਰਦਾ ਹੈ।
ਪਿਛਲੀ ਖ਼ਬਰ ਕੋਟਸ਼ਮੀਰ ਦੇ ਬਾਬਾ ਜੀਵਨ ਸਿੰਘ ਗੁਰੂ ’ਚ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਅਗਲੀ ਖ਼ਬਰ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।