02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੀਤੋ ਗੁੰਨ੍ਹੋ ਅਨਾਜ ਮੰਡੀ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ’ਚ ਵਾਧਾ, ਖ਼ਰੀਦ ਦਾ ਟੀਚਾ 11 ਹਜ਼ਾਰ ਗੱਟਿਆਂ ਤੱਕ ਸੀਮਤ ਕਿਸਾਨਾਂ ਨੇ ਖ਼ਰੀਦ ਦਾ ਟੀਚਾ 50 ਹਜ਼ਾਰ ਗੱਟੇ ਕਰਨ ਦੀ ਕੀਤੀ ਮੰਗ

ਅਬੋਹਰ, 1 ਨਵੰਬਰ (ਵਿਵੇਕ ਹੂੜੀਆ)- ਅਬੋਹਰ ਦੇ ਸੀਤੋ ਗੁੰਨ੍ਹੋਂ ਵਿਖੇ ਸਥਾਪਤ ਅਨਾਜ ਮੰਡੀ ਵਿਚ ਆਪਣੀ ਫ਼ਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਝੋਨੇ ਦੀ ਖ਼ਰੀਦ ਦਾ ਟੀਚਾ ਮਹਿਜ਼ 11 ਹਜ਼ਾਰ ਗੱਟੇ ਨਿਰਧਾਰਿਤ ਕੀਤਾ ਗਿਆ ਹੈ, ਜੋ ਕਿਸਾਨਾਂ ਦੀ ਲੋੜ ਦੇ ਮੁਕਾਬਲੇ ਬੇਹੱਦ ਘੱਟ ਹੈ।

ਸੀਤੋ ਗੁੰਨ੍ਹੋ ਅਨਾਜ ਮੰਡੀ ’ਚ ਬੁਨਿਆਦੀ ਸਹੂਲਤਾਂ ਦੀ ਘਾਟ ਤੇ ਖ਼ਰੀਦ ਦਾ ਟੀਚਾ ਘੱਟ ਹੋਣ ਕਾਰਨ ਪ੍ਰੇਸ਼ਾਨ ਕਿਸਾਨ ਆਪਣੀ ਫ਼ਸਲ ਨਾਲ ਮੰਡੀ ਵਿਚ ਬੈਠੇ ਹੋਏ। ਅਜੀਤ ਤਸਵੀਰ 02-11-2026
ਅਬੋਹਰ, 1 ਨਵੰਬਰ (ਵਿਵੇਕ ਹੂੜੀਆ)- ਅਬੋਹਰ ਦੇ ਸੀਤੋ ਗੁੰਨ੍ਹੋਂ ਵਿਖੇ ਸਥਾਪਤ ਅਨਾਜ ਮੰਡੀ ਵਿਚ ਆਪਣੀ ਫ਼ਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਝੋਨੇ ਦੀ ਖ਼ਰੀਦ ਦਾ ਟੀਚਾ ਮਹਿਜ਼ 11 ਹਜ਼ਾਰ ਗੱਟੇ ਨਿਰਧਾਰਿਤ ਕੀਤਾ ਗਿਆ ਹੈ, ਜੋ ਕਿਸਾਨਾਂ ਦੀ ਲੋੜ ਦੇ ਮੁਕਾਬਲੇ ਬੇਹੱਦ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਖ਼ਰੀਦ ਦਾ ਟੀਚਾ ਵਧਾ ਕੇ ਘੱਟੋ-ਘੱਟ 50 ਹਜ਼ਾਰ ਗੱਟੇ ਕੀਤਾ ਜਾਵੇ। ਕਿਸਾਨਾਂ ਅਨੁਸਾਰ ਹੁਣ ਤੱਕ ਸਿਰਫ਼ 30 ਫ਼ੀਸਦੀ ਕਿਸਾਨ ਹੀ ਆਪਣੀ ਫ਼ਸਲ ਮੰਡੀ ਵਿਚ ਲੈ ਕੇ ਪਹੁੰਚੇ ਹਨ ਜਦਕਿ 70 ਫ਼ੀਸਦੀ ਫ਼ਸਲ ਅਜੇ ਮੰਡੀ ਵਿਚ ਆਉਣੀ ਬਾਕੀ ਹੈ। ਇਸ ਦੇ ਬਾਵਜੂਦ 11 ਹਜ਼ਾਰ ਗੱਟਿਆਂ ਦਾ ਖ਼ਰੀਦ ਟੀਚਾ ਲਗਭਗ ਪੂਰਾ ਹੋ ਚੁੱਕਾ ਹੈ। ਅਜਿਹੇ ’ਚ ਬਾਕੀ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਦੀ ਚਿੰਤਾ ਸਤਾ ਰਹੀ ਹੈ। ਮੰਡੀ ਵਿਚ ਬਿਜਲੀ ਦੀ ਮਾੜੀ ਵਿਵਸਥਾ ਕਾਰਨ ਵੀ ਕਿਸਾਨ ਪ੍ਰੇਸ਼ਾਨ ਹਨ। ਖ਼ਰੀਦ ਸ਼ੁਰੂ ਹੋਣ ਸਮੇਂ ਆਰਜ਼ੀ ਤੌਰ ’ਤੇ ਲਗਾਈਆਂ ਗਈਆਂ ਬਿਜਲੀ ਦੀਆਂ ਤਾਰਾਂ ਕਰੀਬ ਇਕ ਹਫ਼ਤਾ ਪਹਿਲਾਂ ਸੜ ਗਈਆਂ ਸਨ ਜਿਸ ਤੋਂ ਬਾਅਦ ਮੰਡੀ ’ਚ ਹਨੇਰਾ ਪਸਰਿਆ ਹੋਇਆ ਹੈ। ਰਾਤ ਸਮੇਂ ਕਿਸਾਨਾਂ ਨੂੰ ਟਾਰਚਾਂ ਦੀ ਰੌਸ਼ਨੀ ਵਿਚ ਆਪਣੀ ਫ਼ਸਲ ਦੀ ਰਾਖੀ ਕਰਨੀ ਪੈਂਦੀ ਹੈ। ਦਿਨ ਵੇਲੇ ਆੜ੍ਹਤੀ ਆਪਣੇ ਪੱਧਰ ’ਤੇ ਜੈੱਨਰੇਟਰਾਂ ਰਾਹੀਂ ਤੁਲਾਈ ਤੇ ਝੋਨੇ ਦੀ ਸਫ਼ਾਈ ਦਾ ਕੰਮ ਕਰਵਾਉਂਦੇ ਹਨ। ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿਚ ਪੀਣ ਵਾਲੇ ਪਾਣੀ, ਪਖਾਨਿਆਂ ਤੇ ਚਾਰਦੀਵਾਰੀ ਦੀ ਵੀ ਕੋਈ ਢੁਕਵੀਂ ਵਿਵਸਥਾ ਨਹੀਂ ਹੈ। ਇਸ ਤੋਂ ਇਲਾਵਾ ਆਵਾਰਾ ਪਸ਼ੂ ਫ਼ਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ’ਤੇ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਦੇ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਬੱਲੂਆਣਾ ਤੋਂ ਵਿਧਾਇਕ ਗੋਲਡੀ ਮੁਸਾਫਿਰ ਨੇ ਮੰਡੀ ਦਾ ਦੌਰਾ ਕੀਤਾ ਸੀ। ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਵਿਧਾਇਕ ਨੇ ਭਰੋਸਾ ਦਿੱਤਾ ਸੀ ਕਿ ਉਹ ਪੰਜਾਬ ਸਰਕਾਰ ਕੋਲ ਮੰਡੀ ਦਾ ਦਰਜਾ ਤੇ ਖ਼ਰੀਦ ਸਮਰੱਥਾ ਵਧਾਉਣ ਦੀ ਮੰਗ ਉਠਾਉਣਗੇ। ਉੱਧਰ ਸੀਤੋ ਗੁੰਨ੍ਹੋ ਮਾਰਕੀਟ ਕਮੇਟੀ ਦੇ ਚੇਅਰਮੈਨ ਅੰਗਰੇਜ਼ ਬਰਾੜ ਨੇ ਦੱਸਿਆ ਕਿ ਬਾਰਦਾਣੇ ਦਾ ਕੋਟਾ ਵਧਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਗਈ ਹੈ ਤੇ ਕੋਟਾ ਵਧਵਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਤਾਰਾਂਵਾਲੀ ਮੰਡੀ ਦਾ ਕੋਟਾ ਵੀ ਪਹਿਲਾਂ 45 ਹਜ਼ਾਰ ਗੱਟੇ ਸੀ ਜਿਸ ਨੂੰ ਉਨ੍ਹਾਂ ਦੇ ਯਤਨਾਂ ਸਦਕਾ ਵਧਾ ਕੇ 60 ਹਜ਼ਾਰ ਗੱਟੇ ਕਰਵਾਇਆ ਗਿਆ ਹੈ। ਸੀਤੋ ਗੁੰਨ੍ਹੋਂ ਮੰਡੀ ਦਾ ਕੋਟਾ ਵੀ ਵਧਵਾਉਣ ਲਈ ਯਤਨ ਕੀਤੇ ਜਾਣਗੇ।
ਪਿਛਲੀ ਖ਼ਬਰ ਦੀਵਾਲੀ ਮੇਲੇ ਵਿੱਚ ਲੋਕਾਂ ਨੇ ਚਿਲਡਰਨ ਅਤੇ ਫੂਡ ਜ਼ੋਨ ਦਾ ਆਨੰਦ ਮਾਣਿਆ ਅਗਲੀ ਖ਼ਬਰ ਸਰਕਾਰੀ ਹਸਪਤਾਲ ’ਚ ਜਣੇਪੇ ਦੌਰਾਨ ਗਰਭਵਤੀ ਔਰਤ ਦੀ ਮੌਤ ਪਤੀ ਨੇ ਇਲਾਜ ਦੌਰਾਨ ਪਤਨੀ ਦੀ ਹਾਲਤ ਬਾਰੇ ਸਮੇਂ ਸਿਰ ਜਾਣਕਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।