11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅੰਤਰਰਾਸ਼ਟਰੀ ਵਪਾਰ ਮੇਲੇ ਦਾ ਟਿਕਟ ਮੋਬਾਈਲ ਐਪ ਰਾਹੀਂ ਬੁੱਕ ਹੋਵੇਗਾ

ਨਵੀਂ ਦਿੱਲੀ, 10 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਭਾਰਤ ਮੰਡਪਮ ਵਿਚ 45ਵੇਂ ਭਾਰਤੀਯ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਇਸ ਵਾਰ ਦਰਸ਼ਕਾਂ ਨੂੰ ਕਈ ਨਵੀਆਂ ਸਹੂਲਤਾਂ ਮਿਲਣਗੀਆਂ।

ਅਜੀਤ ਡੈਸਕ 11-11-2026
ਨਵੀਂ ਦਿੱਲੀ, 10 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਭਾਰਤ ਮੰਡਪਮ ਵਿਚ 45ਵੇਂ ਭਾਰਤੀਯ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਇਸ ਵਾਰ ਦਰਸ਼ਕਾਂ ਨੂੰ ਕਈ ਨਵੀਆਂ ਸਹੂਲਤਾਂ ਮਿਲਣਗੀਆਂ। ਇਸ ਵਾਰ ਮੋਬਾਈਲ ਐਪ ਰਾਹੀਂ ਦਰਸ਼ਕ ਆਪਣੇ ਘਰ ਬੈਠੇ ਵਪਾਰ ਮੇਲੇ ਦਾ ਟਿਕਟ ਬੁੱਕ ਕਰਵਾ ਸਕਣਗੇ ਅਤੇ ਨਾਲ ਹੀ ਮੇਲੇ ਦੇ ਪਵੇਲੀਅਨ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਮਿਲੇਗੀ। ਐਪ ਵਿਚ ਇੰਟਰੈਕਿਟਵ ਨਕਸ਼ੇ ਦੀ ਸਹੂਲਤ ਹੋਵੇਗੀ ਜਿਸ ਰਾਹੀਂ ਮੇਲਾ ਵੇਖਣ ਵਾਲੇ ਦਰਸ਼ਕ ਆਪਣੇ ਮਨਪਸੰਦ ਪਵੇਲੀਅਨ ਦੇ ਅੰਦਰ ਜਾ ਸਕਣਗੇ। ਵਪਾਰ ਮੇਲੇ ਦਾ ਇਸ ਵਾਰ 13 ਨਵੰਬਰ ਨੂੰ ਉਦਘਾਟਨ ਹੋਵੇਗਾ ਅਤੇ 14 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਬਿਜ਼ਨਸ ਡੇ ਹੋਣਗੇ। 19 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਇਹ ਵਪਾਰ ਮੇਲਾ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਮੇਲੇ ਵਿਚ ਮੈਡੀਕਲ ਸਹਾਇਤਾ, ਐਸ.ਓ.ਐਸ. ਦੀ ਸਹੂਲਤ (ਐਮਰਜੈਂਸੀ ਸਮੇਂ) ਹੋਵੇਗੀ। ਵਿਕਲਾਂਗਾਂ ਲਈ ਦਾਖ਼ਲਾ ਮੁਫ਼ਤ ਹੋਵੇਗਾ। ਮੇਲੇ ਵਿਚ ਗੁਆਚਾ ਤੇ ਪਾਇਆ ਕੇਂਦਰ ਵੀ ਬਣਾਇਆ ਗਿਆ ਹੈ। ਸੁਰੱਖਿਆ ਪ੍ਰਤੀ 24 ਘੰਟੇ ਨਿਗਰਾਨੀ ਰੱਖੀ ਜਾਵੇਗੀ।
ਪਿਛਲੀ ਖ਼ਬਰ ਨਿੱਜੀ ਦੁਸ਼ਮਣੀ ਕਾਰਨ 19 ਸਾਲ ਦੇ ਨੌਜਵਾਨ ਦਾ ਕੀਤਾ ਕਤਲ ਅਗਲੀ ਖ਼ਬਰ ਪੰਜਾਬ ਭਰ ਦੀਆਂ ਖਿਡਾਰਨਾਂ ਨੇ ਦਿਖਾਇਆ ਦਮਖਮ; ਫ਼ਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।