16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਡੀ. ਏ. ਵੀ. ਕਾਲਜ ਫਾਰ ਗਰਲਜ਼ ਵਲੋਂ ਇੰਟਰਾ-ਇੰਸਟੀਚਿਊਸ਼ਨਲ ਆਈਡੀਆ ਸ਼ੋਅਕੇਸ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 16 ਨਵੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.

ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਕਰਵਾਏ ਪ੍ਰੋਗਰਾਮ ਵਿਚ ਜੇਤੂ ਵਿਦਿਆਰਥਣਾਂ ਨਾਲ ਕਾਲਜ ਪ੍ਰਬੰਧਕ। ਤਸਵੀਰ : ਨਿਮਰ 17-11-2026
ਯਮੁਨਾਨਗਰ, 16 ਨਵੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਵਲੋਂ ਦੋ ਦਿਨਾਂ ਇੰਟਰਾ-ਇੰਸਟੀਚਿਊਸ਼ਨਲ ਆਈਡੀਆ ਸ਼ੋਅਕੇਸ ਦਾ ਪ੍ਰੋਗਰਾਮ ਕੀਤਾ ਗਿਆ। ਕੈਂਪਸ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ (ਸੀ. ਆਈ. ਆਈ. ਸੀ.) ਅਤੇ ਐਂਟਰਪ੍ਰਨਿਓਰਸ਼ਿਪ ਵਰਟੀਕਲ (ਐਸ. ਐਲ. ਸੀ. ਡੀ. ਸੀ.) ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੇ ਸਮੱਸਿਆਵਾਂ ਦੇ ਹੱਲ ਨਾਲ ਸੰਬੰਧਿਤ ਆਪਣੀ ਰਚਨਾਤਮਕ ਸੋਚ ਅਤੇ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ। ਇਹ ਪ੍ਰੋਗਰਾਮ ਕਾਰਜਕਾਰੀ ਪ੍ਰਿੰਸੀਪਲ ਅਤੇ ਆਈ. ਆਈ. ਸੀ. ਪ੍ਰਧਾਨ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ। ਇਸ ਮੁਕਾਬਲੇ ਵਿਚ ਕਾਮਰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਅਤੇ ਇਨੋਵੇਸ਼ਨ ਅੰਬੈਸਡਰ ਮੋਨਿਕਾ ਅਤੇ ਅੰਮ੍ਰਿਤਵੰਸ਼ ਸਲਿਊਸ਼ਨ ਦੇ ਸੰਸਥਾਪਕ ਮੁਕੁਲ ਗੁਜਰਾਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਉੱਦਮੀ ਭਾਵਨਾ ਨੂੰ ਜਗਾਉਣਾ ਅਤੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਦਾ ਵਪਾਰੀਕਰਨ ਕਰਨ ਲਈ ਪ੍ਰੇਰਿਤ ਕਰਨਾ ਸੀ। ਵੱਖ-ਵੱਖ ਫੈਕਲਟੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਆਪਣੇ ਸਟਾਰਟਅੱਪ ਅਤੇ ਨਵੀਨਤਾ ਮਾਡਲ ਪੇਸ਼ ਕੀਤੇ, ‘ਕਲਪਨਾ ਕਰੋ, ਨਵੀਨਤਾ ਕਰੋ ਅਤੇ ਪ੍ਰੇਰਨਾ ਦਿਓ’ ਦੇ ਸੰਦੇਸ਼ ਨੂੰ ਜੀਵਨ ਵਿਚ ਲਿਆਂਦਾ। ਇਸ ਮੌਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਕਾਬਲੇ ਵਿਚ ਬੀ. ਏ. (ਮਨੋਵਿਗਿਆਨ ਆਨਰਜ਼) ਦੇ ਦੂਜੇ ਸਾਲ ਦੇ ਵਿਦਿਆਰਥੀ ਮੰਨਤ ਕੰਬੋਜ ਨੇ ਪਹਿਲਾ ਸਥਾਨ, ਬੀ. ਕਾਮ. ਦੇ ਦੂਜੇ ਸਾਲ ਦੀ ਵਿਦਿਆਰਥਣ ਵੰਸ਼ਿਕਾ ਨੇ ਦੂਜਾ ਸਥਾਨ ਅਤੇ ਬੀ. ਏ. (ਮਨੋਵਿਗਿਆਨ ਆਨਰਜ਼) ਦੇ ਪਹਿਲੇ ਸਾਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ. ਕਾਮ. ਦੇ ਪਹਿਲੇ ਸਾਲ ਦੀ ਵਿਦਿਆਰਥਣ ਹਰਸ਼ਪ੍ਰੀਤ ਅਤੇ ਐਮ. ਕਾਮ. ਦੇ ਆਖਰੀ ਸਾਲ ਦੀ ਵਿਦਿਆਰਥਣ ਮਰੀਅਮ ਮਲਿਕ ਨੂੰ ਵਿਸ਼ੇਸ਼ ਹੌਸਲਾ ਅਫਜ਼ਾਈ ਇਨਾਮ ਮਿਲੇ। ਸਮਾਪਤੀ ਸਮਾਰੋਹ ਵਿਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦਾ ਵਿਸ਼ੇਸ਼ ਸਹਿਯੋਗ ਆਈ. ਆਈ. ਸੀ . ਕਨਵੀਨਰ ਅਤੇ ਐਸ. ਐਲ. ਸੀ. ਡੀ. ਸੀ. ਕੋਆਰਡੀਨੇਟਰ ਵਿਵੇਕ ਸੀ. ਆਈ. ਆਈ. ਸੀ. ਕੋਆਰਡੀਨੇਟਰ ਅਤੇ ਐਂਟਰਪ੍ਰਨਿਓਰਸ਼ਿਪ ਵਰਟੀਕਲ ਇੰਚਾਰਜ ਮਮਤਾ ਥਾਪਰ ਨੇ ਇਸ ਪ੍ਰੋਗਰਾਮ ਵਿਚ ਮੁੱਖ ਭੂਮਿਕਾ ਨਿਭਾਈ। ਇਸ ਮੌਕੇ ਇਨੋਵੇਸ਼ਨ ਅੰਬੈਸਡਰ ਜਸਮੀਤ, ਸ਼ੈਲੀ ਅਤੇ ਵੈਸ਼ਾਲੀ ਨੇ ਵੀ ਇਸ ਪ੍ਰੋਗਰਾਮ ਦੀ ਸਫਲਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੂਬਾ ਮੈਨੀਫੈਸਟੋ ਕਮੇਟੀ ’ਚ ਸ਼ਾਮਿਲ ਕਰਨ ’ਤੇ ਭਾਜਪਾ ਆਗੂਆਂ ’ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਸਰਕਾਰ ਨੂੰ ਸੇਵਾਮੁਕਤ ਕਾਲਜ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਲੰਬਿਤ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ -ਅਮਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।