19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗੁਰੂ ਨਾਨਕ ਖ਼ਾਲਸਾ ਕਾਲਜ ਦਾ 57ਵਾਂ ਸਥਾਪਨਾ ਦਿਵਸ ਚਾਰ ਰੋਜ਼ਾ ਸਮਾਜਿਕ ਤੇ ਅਧਿਆਤਮਿਕ ਸਮਾਗਮਾਂ ਨਾਲ ਮਨਾਇਆ ਜਾਵੇਗਾ

ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਗੁਰੂ ਨਾਨਕ ਖ਼ਾਲਸਾ ਕਾਲਜ ਦਾ 57ਵਾਂ ਸਥਾਪਨਾ ਦਿਵਸ ਇਸ ਵਾਰ ਚਾਰ ਰੋਜ਼ਾ ਸਮਾਜਿਕ ਅਤੇ ਅਧਿਆਤਮਕ ਸਮਾਗਮਾਂ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਕਾਲਜ ਦੇ ਪ੍ਰਿੰਸੀਪਲ ਡਾ.

ਅਜੀਤ ਡੈਸਕ 19-11-2026
ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਗੁਰੂ ਨਾਨਕ ਖ਼ਾਲਸਾ ਕਾਲਜ ਦਾ 57ਵਾਂ ਸਥਾਪਨਾ ਦਿਵਸ ਇਸ ਵਾਰ ਚਾਰ ਰੋਜ਼ਾ ਸਮਾਜਿਕ ਅਤੇ ਅਧਿਆਤਮਕ ਸਮਾਗਮਾਂ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਕਾਲਜ ਦੇ ਪ੍ਰਿੰਸੀਪਲ ਡਾ. ਚੂਹੜ ਸਿੰਘ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਸੰਤ-ਮਹਾਪੁਰਸ਼ਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ, ਮੈਡੀਕਲ ਅਧਿਕਾਰੀ ਅਤੇ ਸਿੱਖਿਆ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ ਅਤੇ ਸਟਾਫ਼ ਤੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨਗੀਆਂ। ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਕਾਲਜ ਵਿਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਨੰਦ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਕੈਂਪ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਕੋਈ ਵੀ ਵਿਅਕਤੀ ਆਪਣੀ ਇੱਛਾ ਨਾਲ ਖੂਨਦਾਨ ਕਰ ਸਕਦਾ ਹੈ। ਇਸੇ ਦਿਨ ਅੰਤਰ-ਸਕੂਲ ਸ਼ਬਦ ਗਾਇਨ ਮੁਕਾਬਲਾ ਵੀ ਕਰਵਾਇਆ ਜਾਵੇਗਾ। 21 ਨਵੰਬਰ ਨੂੰ ਅੰਤਰ-ਕਾਲਜ ਸ਼ਬਦ ਗਾਇਨ ਮੁਕਾਬਲੇ ਦੇ ਨਾਲ-ਨਾਲ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਜਾਵੇਗਾ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬੀ ਫ਼ਿਲਮ ਜਗਤ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਜੱਜਾਂ ਦੀ ਭੂਮਿਕਾ ਨਿਭਾਉਣਗੀਆਂ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਪਾਵਨ ਮੌਕੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ ਅਤੇ 23 ਨਵੰਬਰ ਨੂੰ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਕੌਮਾਂਤਰੀ ਕਥਾਵਾਚਕ ਸੰਤ ਬਾਬਾ ਰਾਜਿੰਦਰ ਸਿੰਘ ਖ਼ਾਲਸਾ, ਇਸਰਾਣਾ ਵਾਲੇ ਕਥਾ ਅਤੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਉਨ੍ਹਾਂ ਦੇ ਨਾਲ ਭਾਈ ਅਮਨਪ੍ਰੀਤ ਸਿੰਘ ਖ਼ਾਲਸਾ ਵੀ ਸ਼ਬਦ ਗਾਇਨ ਅਤੇ ਕੀਰਤਨ ਕਰਨਗੇ। ਇਸ ਤੋਂ ਇਲਾਵਾ ਦਿੱਲੀ ਤੋਂ ਪ੍ਰਸਿੱਧ ਡਾਕਟਰ ਡਾ. ਸ਼੍ਰੇਆ ਸਰਦਾਨਾ ਅਤੇ ਗੁਰਬਚਨ ਸਿੰਘ ਵੀ ਸਮਾਗਮ ਦੀ ਸ਼ੋਭਾ ਵਧਾਉਣਗੇ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰਜੀਤ ਸਿੰਘ ਪ੍ਰਿੰਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਉਪ ਪ੍ਰਧਾਨ ਸਰਦਾਰਨੀ ਕੰਵਰਪ੍ਰੀਤ ਕੌਰ ਵਿਰਕ, ਜਨਰਲ ਸਕੱਤਰ ਐੱਸ.ਪੀ. ਸਿੰਘ ਪਸਰੀਚਾ ਅਤੇ ਵਿੱਤ ਸਕੱਤਰ ਹਰਸੁਖਜੀਤ ਸਿੰਘ ਮਾਨ ਵੀ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਮੌਕੇ ਡਾ. ਦੇਵੀ ਭੂਸ਼ਣ, ਡਾ. ਜਤਿੰਦਰ ਪਾਲ ਸਿੰਘ, ਡਾ. ਬੀਰ ਸਿੰਘ, ਡਾ. ਕ੍ਰਿਸ਼ਨ ਅਰੋੜਾ, ਡਾ. ਚੇਸ਼ਟਾ, ਡਾ. ਮਹਾਵੀਰ ਮਲਿਕ, ਡਾ. ਉਪਾਸਨਾ, ਡਾ. ਸਿਮਰਤਪਾਲ ਕੌਰ ਅਤੇ ਡਾ. ਜੁਝਾਰ ਸਿੰਘ ਵੀ ਮੌਜੂਦ ਰਹੇ।
ਪਿਛਲੀ ਖ਼ਬਰ ਹਲਫ਼ਨਾਮੇ ਦੀ ਤਸਦੀਕ ਨੂੰ ਲੈ ਕੇ ਕਾਂਗਰਸੀ ਆਗੂ ਇੰਦਰ ਜੈਨ ਅਤੇ ਨਾਇਬ ਤਹਿਸੀਲਦਾਰ ਵਿਚਾਲੇ ਵਿਵਾਦ ਅਗਲੀ ਖ਼ਬਰ ਪੱਛਮੀ ਦਿੱਲੀ ਵਿਖੇ ਵਾਪਰੀ ਬੇਅਦਬੀ ਦੀ ਘਟਨਾ, ਰੋਸ ਵਜੋਂ ਸਿੱਖ ਸੰਗਤਾਂ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।