ਰੇਣੂ ਸ਼ਰਮਾ ਦੀ ਜਨ ਸੰਪਰਕ ਮੁਹਿੰਮ ਦੌਰਾਨ ਤਿੰਨ ਜਣੇ ਭਾਜਪਾ ਵਿਚ ਹੋਏ ਸ਼ਾਮਿਲ ਰੇਣੂ ਸ਼ਰਮਾ ਨੇ ਲੋਕਾਂ ਨੂੰ ਦਿੱਤਾ 22 ਨਵੰਬਰ ਦੀ ਯੂਥ ਮੈਰਾਥਨ ਦਾ ਸੱਦਾ ਦਿੱਤਾ
ਕਾਲਾਂਵਾਲੀ/ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਜਲਾਲਾਣਾ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਰੇਣੂ ਸ਼ਰਮਾ ਦੀ ਜਨ ਸੰਪਰਕ ਮੁਹਿੰਮ ਦੌਰਾਨ ਰਣਜੀਤ ਸਿੰਘ, ਸਿਕੰਦਰ ਭਾਰਤੀ ਅਤੇ ਸੁਖਦੀਪ ਸਿੰਘ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਰੇਣੂ ਸ਼ਰਮਾ ਨੇ ਪਾਰਟੀ ਦੀ ਪਟਕਾ ਦੇ ਕੇ ਤਿੰਨਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ।
ਅਜੀਤ ਡੈਸਕ
19-11-2026