26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ 5 ਦੋਸ਼ੀ ਕਾਬੂ

ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਸੈਕਟਰ 23 ਦੁਆਰਕਾ ਦਿੱਲੀ ਦੀ ਪੁਲਿਸ ਨੇ ਬੈਟਰੀਆਂ ਦੀ ਚੋਰੀ ਪ੍ਰਤੀ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਜੀਤ ਡੈਸਕ 27-11-2026
ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਸੈਕਟਰ 23 ਦੁਆਰਕਾ ਦਿੱਲੀ ਦੀ ਪੁਲਿਸ ਨੇ ਬੈਟਰੀਆਂ ਦੀ ਚੋਰੀ ਪ੍ਰਤੀ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 6 ਚੋਰੀ ਕੀਤੀਆਂ ਗਈਆਂ ਬੈਟਰੀਆਂ ਅਤੇ ਇਸ ਕੰਮ ਵਿਚ ਵਰਤੀ ਗਈ ਇਕ ਕਾਰ ਜ਼ਬਤ ਕੀਤੀ ਹੈ। ਪੁਲਿਸ ਨੂੰ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਣ ’ਤੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਰਕੇ ਪੁਲਿਸ ਨੇ ਇਸ ਮਾਮਲੇ ਪ੍ਰਤੀ ਇਕ ਟੀਮ ਬਣਾ ਕੇ ਜਾਂਚ ਕਰਨੀ ਸ਼ੁਰੂ ਕੀਤੀ। ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਅਤੇ ਨਾਲ ਹੀ ਤਕਨੀਕੀ ਜਾਣਕਾਰੀ ਲੈਣ ਦੇ ਨਾਲ ਜ਼ਮੀਨੀ ਪੱਧਰ ’ਤੇ ਵੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਸਾਰੇ ਸਬੂਤਾਂ ਦੇ ਆਧਾਰ ’ਤੇ ਅਖੀਰ ਬੈਟਰੀ ਚੋਰੀ ਕਰਨ ਵਾਲੇ 5 ਦੋਸ਼ੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੇ ਨਾਂਅ ਮੁਹੰਮਦ ਆਸਿਫ਼ (34), ਗਿਆਸੁਦੀਨ (46), ਮੁਹੰਮਦ ਆਬਿਦ (38), ਮੁਹੰਮਦ ਅਸਲਮ (33) ਅਤੇ ਕਾਸਿਮ ਅਲੀ (36) ਹਨ। ਇਨ੍ਹਾਂ ਦੋਸ਼ੀਆਂ ਵਿਚੋਂ ਮੁਹੰਮਦ ਆਬਿਦ ਪਹਿਲਾਂ ਚੋਰੀ ਦੇ 12 ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਦੋਸ਼ੀ ਗਿਆਸੁਦੀਨ ਚੋਰੀ ਕੀਤੀਆਂ ਬੈਟਰੀਆਂ ਦੀ ਖ਼ਰੀਦਦਾਰੀ ਕਰਦਾ ਸੀ। ਪੁਲਿਸ ਦੀ ਅਜੇ ਵੀ ਤਫ਼ਤੀਸ਼ ਜਾਰੀ ਹੈ।
ਪਿਛਲੀ ਖ਼ਬਰ ਡੀ.ਵਾਈ.ਐਫ.ਆਈ. ਤੇ ਹੋਰ ਮਜ਼ਦੂਰ ਸੰਗਠਨਾਂ ਨੇ ਐਸ.ਆਈ.ਆਰ. ਵਿਰੁੱਧ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਦੋ ਚੋਰ ਕੀਤੇ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।