26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡੀ.ਵਾਈ.ਐਫ.ਆਈ. ਤੇ ਹੋਰ ਮਜ਼ਦੂਰ ਸੰਗਠਨਾਂ ਨੇ ਐਸ.ਆਈ.ਆਰ. ਵਿਰੁੱਧ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕਾਲੀਵਾੜੀ ਮੰਦਰ ਮਾਰਗ ’ਤੇ ਡੀ.

ਡੀ.ਵਾਈ.ਐਫ.ਆਈ. ਤੇ ਹੋਰ ਮਜ਼ਦੂਰ ਸੰਗਠਨਾਂ ਦੇ ਕਾਰਕੁੰਨ ਪ੍ਰਦਰਸ਼ਨ ਕਰਦੇ ਹੋਏ। ਤਸਵੀਰਾਂ - ਸ਼ਿਆਮ ਸੁੰਦਰ 27-11-2026
ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕਾਲੀਵਾੜੀ ਮੰਦਰ ਮਾਰਗ ’ਤੇ ਡੀ.ਵਾਈ.ਐਫ.ਆਈ. ਅਤੇ ਹੋਰ ਕਈ ਮਜ਼ਦੂਰ ਸੰਗਠਨਾਂ ਨੇ ਐਸ.ਆਈ.ਆਰ. ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸੰਗਠਨਾਂ ਦੇ ਵਰਕਰਾਂ ਅਤੇ ਸਮਰਥਕਾਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ ਅਤੇ ਨਾਲ ਹੀ ਨਾਅਰੇ ਵੀ ਲਗਾ ਰਹੇ ਸਨ। ਇਨ੍ਹਾਂ ਦੀ ਮੰਗ ਸੀ ਕਿ ਐਸ.ਆਈ.ਆਰ. ਨੂੰ ਪੂਰਨ ਰੂਪ ਵਿਚ ਰੱਦ ਕੀਤਾ ਜਾਵੇ ਅਤੇ ਪੁਰਾਣੀ ਮਤਦਾਤਾ ਸੂਚੀ ਬਹਾਲ ਕੀਤੀ ਜਾਵੇ। ਇਸ ਦੇ ਨਾਲ ਹੀ ਸਾਰੇ ਐਸ.ਆਈ.ਆਰ. ਪ੍ਰਭਾਵਿਤ ਰਾਜਾਂ ਵਿਚ ਮੁੜ ਚੋਣਾਂ ਕਰਵਾਈਆਂ ਜਾਣ, ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਨਾਲ ਸੰਬੰਧਿਤ 2023 ਦੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਅਤੇ ਸਰਕਾਰ ਦੁਆਰਾ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬੰਦ ਕੀਤੀ ਜਾਵੇ, ਨਾਲ ਹੀ ਸਮੁੱਚੇ ਚੋਣ ਘੁਟਾਲੇ ਨੂੰ ਰੋਕਣ ਦੇ ਲਈ ਈ.ਵੀ.ਐਮ. ’ਤੇ ਰੋਕ ਅਤੇ ਸਾਰੀਆਂ ਚੋਣਾਂ ਨੂੰ ਬੈਲਟ ਪੇਪਰ ਦੇ ਨਾਲ ਕਰਵਾਇਆ ਜਾਵੇ।
ਪਿਛਲੀ ਖ਼ਬਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਚੋਣਾਂ ਬਹਾਲ ਕਰਨ ਦੀ ਲੋੜ- ਆਨੰਦ, ਕਾਲੜਾ ਅਗਲੀ ਖ਼ਬਰ ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ 5 ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।