04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਨੇ ਵੋਟਰ ਦਿਵਸ ਮਨਾਇਆ <br/>

ਪੋਸਟਰ ਬਣਾ ਕੇ ਵੋਟਰ ਜਾਗਰੂਕਤਾ ਬਾਰੇ ਦੱਸਦੀਆਂ ਹੋਈਆਂ ਵਿਦਿਆਰਥਣਾਂ ਤੇ ਸਟਾਫ਼ | ਤਸਵੀਰ: ਬਲਵਿੰਦਰ ਸਿੰਘ ਗੁਰਾਇਆ <br/> 25-01-2026
ਗੁਰਾਇਆ, 24 ਜਨਵਰੀ (ਬਲਵਿੰਦਰ ਸਿੰਘ)- ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਵਿਖੇ ਐਨ. ਐੱਸ. ਐੱਸ. ਵਿਭਾਗ ਵਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਵਿਦਿਆਰਥੀ ਨੂੰ ਆਪਣੇ ਸੰਬੋਧਨ ਵਿਚ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਡਾ. ਭੁਪਿੰਦਰ ਮਾਹਲ ਨੇ ਦੱਸਿਆ ਕਿ ਇਸ ਵਾਰ ਦੀ ਥੀਮ 'ਮੇਰਾ ਭਾਰਤ, ਮੇਰਾ ਵੋਟ' ਦਾ ਮੁੱਖ ਉਦੇਸ਼ ਲੋਕਤੰਤਰਿਕ ਵਿਵਸਥਾ ਵਿਚ ਹਰ ਮਤਦਾਤਾ ਦੀ ਭਾਗੀਦਾਰੀ, ਅਧਿਕਾਰ ਤੇ ਜ਼ਿੰਮੇਵਾਰੀ ਨੂੰ ਹੋਰ ਪੱਕਾ ਕਰਨਾ ਹੈ | ਉਨ੍ਹਾਂ ਅੱਗੇ ਕਿਹਾ ਕਿ ਯੁਵਾ ਵਰਗ ਨੂੰ ਦੇਸ਼ ਦੇ ਨਿਰਮਾਣ ਵਿਚ ਅੱਗੇ ਆ ਕੇ ਆਪਣੇ ਵੋਟ ਅਧਿਕਾਰ, ਪੱਕਾ ਨਿਰਪੱਖ ਹੋਕੇ ਇਸਤੇਮਾਲ ਕਰਨਾ ਚਾਹੀਦਾ ਹੈ | ਇਸ ਮੌਕੇ ਵਿਦਿਆਰਥੀ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਨਿਰਪੱਖ ਹੋ ਕੇ ਕਰਨਗੇ | ਇਸ ਮੌਕੇ ਐਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਡਾ. ਰੁਪਿੰਦਰ ਮਾਹਲ, ਪ੍ਰੋ. ਅਮਰਪ੍ਰੀਤ ਤੇ ਵਲੰਟੀਅਰਜ਼ ਸ਼ਾਮਿਲ ਹੋਏ |

ਪਿਛਲੀ ਖ਼ਬਰ ਸੰਤ ਤਰਮਿੰਦਰ ਸਿੰਘ ਵਲੋਂ ਰੁੜਕਾ ਕਲਾਂ ਵਿਖੇ ਨਵੇਂ ਖੁੱਲ੍ਹੇ ਰਿਜ਼ੋਰਟ ਦਾ ਉਦਘਾਟਨ <br/> ਅਗਲੀ ਖ਼ਬਰ ਸੜਕ ਸੁਰੱਖਿਆ ਫੋਰਸ ਤੇ ਸਕੂਲੀ ਬੱਚਿਆਂ ਨੇ ਵਾਹਨਾਂ ਨੂੰ ਰਿਫ਼ਲੈਕਟਰ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।