07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪੰਜਾਬ ਐਗਰੋ ਵਲੋਂ 'ਗਲਫ਼-ਫੂਡ ਦੁਬਈ' ਪ੍ਰਦਰਸ਼ਨੀ 'ਚ ਸ਼ਮੂਲੀਅਤ

ਅਜੀਤ ਡੈਸਕ 31-01-2026
ਜਲੰਧਰ, 30 ਜਨਵਰੀ (ਜਸਪਾਲ ਸਿੰਘ)- ਪੰਜਾਬ ਐਗਰੋ ਵਲੋਂ ਦੁਬਈ ਵਿਖੇ ਖਾਣ-ਪੀਣ ਦੀਆਂ ਵਸਤਾਂ ਸੰਬੰਧੀ ਲੱਗੀ 'ਗਲਫ-ਫੂਡ ਦੁਬਈ' ਪ੍ਰਦਰਸ਼ਨੀ 'ਚ ਹਿੱਸਾ ਲਿਆ ਗਿਆ | ਪੰਜਾਬ ਐਗਰੋ ਜੋ ਕਿ ਰਾਜ ਸਰਕਾਰ ਦਾ ਇੱਕ ਪ੍ਰਮੁੱਖ ਅਦਾਰਾ ਹੈ ਵਲੋਂ ਇਸ ਗਲਫ ਫੂਡ ਦੁਬਈ ਪ੍ਰਦਰਸ਼ਨੀ-2026 'ਚ ਹਿੱਸਾ ਲੈਣਾ ਕਾਫੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ | ਇਸ ਪ੍ਰਦਰਸ਼ਨੀ 'ਚ ਵਿਸ਼ਵ ਦੇ ਪ੍ਰਮੁੱਖ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਨੂੰ ਪੇਸ਼ ਕੀਤਾ ਗਿਆ ਹੈ ਤੇ ਇਸ ਪ੍ਰਦਰਸ਼ਨੀ 'ਚ ਪੰਜਾਬ ਐਗਰੋ ਦੀ ਸ਼ਮੂਲੀਅਤ ਨਾਲ ਪੰਜਾਬ ਦੀਆਂ ਖੇਤੀਬਾੜੀ ਅਤੇ ਫੂਡ-ਪ੍ਰੋਸੈਸਿੰਗ ਸਨਅਤਾਂ ਨੂੰ ਵਿਸ਼ਵ ਵਿਆਪੀ ਪਲੇਟਫਾਰਮ 'ਤੇ ਪੇਸ਼ ਕਰਨਾ ਇਕ ਸ਼ਾਨਦਾਰ ਉਪਲੱਬਧੀ ਹੈ | ਪੰਜਾਬ ਰਾਜ ਦੇ ਵਫ਼ਦ ਦੀ ਅਗਵਾਈ ਕਰ ਰਹੇ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਪਹੁੰਚ ਨੂੰ ਵਧਾਉਣ, ਖੇਤੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵਵਿਆਪੀ ਭਾਈਵਾਲੀ ਵਧਾਉਣ ਦੇ ਮਕਸਦ ਨਾਲ ਕਰਵਾਏ ਗਏ ਗਲਫ-ਫੂਡ ਦੁਬਈ ਮੇਲੇ 'ਚ ਸ਼ਾਮਿਲ ਹੋਣਾ ਰਾਜ ਸਰਕਾਰ ਦੀ ਇਸ ਦਿਸ਼ਾ 'ਚ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ | ਇਸ ਭਾਗੀਦਾਰੀ ਦਾ ਉਦੇਸ਼ ਨਿਰਯਾਤ ਨੂੰ ਮੁੱਖ ਤੌਰ 'ਤੇ ਖਾਸ ਕਰਕੇ ਬੀਟੂਬੀ ਨਿਰਯਾਤ ਨੂੰ ਵਧਾਉਣਾ ਹੈ | ਪੰਜਾਬ ਉੱਚ-ਗੁਣਵੱਤਾ ਵਾਲੇ ਖੇਤੀਬਾੜੀ ਤੇ ਭੋਜਨ ਉਤਪਾਦਾਂ ਲਈ ਇੱਕ ਭਰੋਸੇਮੰਦ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਨਾਲ ਜੈਵਿਕ ਅਤੇ ਫਰੋਜ਼ਨ ਉਤਪਾਦਾਂ ਦੇ ਨਿਰਯਾਤ ਦੀਆਂ ਭਰਪੂਰ ਸੰਭਾਵਨਾਵਾਂ ਪੈਦਾ ਹੋਣਗੀਆਂ |
ਪਿਛਲੀ ਖ਼ਬਰ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਲਈ ਚੀਨ ਵਾਂਗ ਸਿੱਖਿਆ ਪ੍ਰਣਾਲੀ 'ਚ ਤਬਦੀਲੀ ਦੀ ਲੋੜ- ਕਾਲੜਾ ਅਗਲੀ ਖ਼ਬਰ 7 ਦਿਨਾ ਸਾਲਾਨਾ ਗੁਰਮਤਿ ਸਮਾਗਮ 2 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।