07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਿਵਲ ਡਿਫੈਂਸ-2026 ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ

ਸਮਾਗਮ ਵਿਚ ਪਿ੍ਤਪਾਲ ਸਿੰਘ ਨੌਟੀ ਨੂੰ ਸਨਮਾਨਿਤ ਕਰਦੇ ਹੋਏ ਅਧਿਕਾਰੀ | ਦੂਜੇ ਕੋਰਸ ਸਮਾਗਮ ਵਿਚ ਅਧਿਕਾਰੀ, ਵਲੰਟੀਅਰ ਤੇ ਹੋਰ | ਤਸਵੀਰਾਂ : ਮੁਨੀਸ਼ <br/> 31-01-2026
ਜਲੰਧਰ, 30 ਜਨਵਰੀ (ਸ਼ਿਵ)- ਜ਼ਿਲ੍ਹਾ ਸਿਵਲ ਡਿਫੈਂਸ ਸੰਗਠਨ 2026 ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਵਿਆਪਕ ਸਿਖਲਾਈ ਪ੍ਰੋਗਰਾਮ ਕਰਵਾਇਆ ਰਿਹਾ ਹੈ ਜਿਸ ਦਾ ਉਦੇਸ਼ ਸਾਲ 2026 'ਚ ਸਿਵਲ ਡਿਫੈਂਸ ਵਲੰਟੀਅਰਾਂ ਦੀ ਕੁਸ਼ਲਤਾ ਵਧਾਉਣਾ ਤੇ ਆਫ਼ਤ ਪ੍ਰਬੰਧਨ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ | ਇਸ ਵਿਸ਼ੇਸ਼ ਸਿਖਲਾਈ ਕੋਰਸ, ਜਿਸ ਨੂੰ ਸਿਵਲ ਡਿਫੈਂਸ 2026 ਦੀ ਸਮਰੱਥਾ ਨਿਰਮਾਣ ਕਿਹਾ ਜਾਂਦਾ ਹੈ, ਦਾ ਉਦੇਸ਼ ਐਮਰਜੈਂਸੀ, ਕੁਦਰਤੀ ਆਫ਼ਤਾਂ ਤੇ ਵੱਖ-ਵੱਖ ਕਿਸਮਾਂ ਦੀਆਂ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਵਲੰਟੀਅਰਾਂ ਨੂੰ ਪੂਰੀ ਤਰ੍ਹਾਂ ਸਿਖਲਾਈ ਦੇਣਾ ਹੈ | ਜ਼ਿਲ੍ਹਾ ਸਿਵਲ ਡਿਫੈਂਸ ਸੰਗਠਨ ਦੇ ਮੁੱਖ ਵਾਰਡਨ ਪਿ੍ਤਪਾਲ ਸਿੰਘ ਨੌਟੀ ਨੇ ਦੱਸਿਆ ਕਿ ਪਹਿਲਾ ਕੋਰਸ 12 ਤੋਂ 20 ਜਨਵਰੀ 2026 ਤੱਕ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਕੋਰਸ-2 ਦਾ ਸਮਾਗਮ ਦੋਆਬਾ ਕਾਲਜ ਵਿਖੇ 22 ਜਨਵਰੀ ਤੋਂ 30 ਜਨਵਰੀ ਤੱਕ ਕਰਵਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ੍ਹ 180 ਸਿਵਲ ਡਿਫੈਂਸ ਵਲੰਟੀਅਰਾਂ ਨੇ ਸਿਖਲਾਈ ਵਿਚ ਹਿੱਸਾ ਲਿਆ | ਇਨ੍ਹਾਂ ਕੋਰਸ ਸਮਾਗਮਾਂ 'ਚ ਜਸਕਰਨ ਸਿੰਘ (ਜ਼ਿਲ੍ਹਾ ਕਮਾਡੈਂਟ), ਚੀਫ਼ ਵਾਰਡਨ ਪਿ੍ਤਪਾਲ ਸਿੰਘ (ਨੌਟੀ), ਸੁਪਰਡੈਂਟ ਧਰਮਿੰਦਰ ਸਿੰਘ, ਜਰਨੈਲ ਸਿੰਘ ਤੇ ਰਾਕੇਸ਼ ਕੁਮਾਰ, ਹੋਰ ਸੀਨੀਅਰ ਅਧਿਕਾਰੀ ਅਤੇ ਇੰਸਟਰਕਟਰ ਸ਼ਾਮਲ ਸਨ | ਚੀਫ਼ ਵਾਰਡਨ ਨੇ ਦੂਜੇ ਪੜਾਅ ਦੇ ਪੂਰਾ ਹੋਣ 'ਤੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਉੱਥੇ ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸਿਖਲਾਈ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਵਧੇਰੇ ਸਮਰੱਥ, ਅਨੁਸ਼ਾਸਿਤ ਤੇ ਜ਼ਿੰਮੇਵਾਰ ਬਣਾਏਗੀ |
ਪਿਛਲੀ ਖ਼ਬਰ ਨਿਊ ਸੇਂਟ ਸੋਲਜਰ ਪਬਲਿਕ ਸਕੂਲ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਲਈ ਚੀਨ ਵਾਂਗ ਸਿੱਖਿਆ ਪ੍ਰਣਾਲੀ 'ਚ ਤਬਦੀਲੀ ਦੀ ਲੋੜ- ਕਾਲੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।