07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਖੁੱਲ੍ਹੇ ਪੈਸਿਆਂ ਦੇ ਬਹਾਨੇ ਡਾਕਟਰ ਤੋਂ 20 ਹਜ਼ਾਰ ਦੀ ਕੀਤੀ ਝਪਟਮਾਰੀ

ਅਜੀਤ ਡੈਸਕ 31-01-2026
ਮਕਸੂਦਾਂ, 30 ਜਨਵਰੀ (ਸੌਰਵ ਮਹਿਤਾ)- ਮਕਸੂਦਾਂ ਸਬਜ਼ੀ ਮੰਡੀ ਦੇ ਗੇਟ ਨੰਬਰ ਦੋ ਨੇੜੇ ਖੁੱਲੇ੍ਹ ਪੈਸਿਆਂ ਦੇ ਬਹਾਨੇ ਇਕ ਡਾਕਟਰ ਤੋਂ 20 ਹਜ਼ਾਰ ਰੁਪਏ ਝਪਟਣ ਵਾਲੇ ਦੋ ਲੁਟੇਰਿਆਂ 'ਚੋਂ ਇਕ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਗਏ ਦੋਸ਼ੀ ਦੀ ਪੁੱਛਗਿੱਛ ਤੋਂ ਬਾਅਦ ਉਸ ਦੇ ਦੂਜੇ ਸਾਥੀ ਦੀ ਵੀ ਪਹਿਚਾਣ ਹੋ ਚੁੱਕੀ ਹੈ ਜਿਸ ਦੀ ਗਿ੍ਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਸ਼ਿਵ ਨਗਰ ਨਿਵਾਸੀ ਤੇ ਸਿਗਮਾ ਹਸਪਤਾਲ ਦੇ ਡਾਕਟਰ ਰਵੀ ਸ਼ੰਕਰ ਨੇ ਦੱਸਿਆ ਕਿ 27 ਜਨਵਰੀ ਦੀ ਰਾਤ ਕਰੀਬ 9 ਵਜੇ ਉਹ ਆਪਣੇ ਹਸਪਤਾਲ ਤੋਂ ਘਰ ਵੱਲ ਜਾ ਰਹੇ ਸਨ | ਰਸਤੇ ਵਿਚ ਦਾਣਾ ਮੰਡੀ ਨੇੜੇ ਇਕ ਏ.ਟੀ.ਐਮ. ਤੋਂ ਉਨ੍ਹਾਂ ਨੇ 20 ਹਜ਼ਾਰ ਰੁਪਏ ਨਕਦ ਕਢਵਾਏ | ਇਸ ਤੋਂ ਬਾਅਦ ਉਹ ਮਕਸੂਦਾਂ ਸਬਜ਼ੀ ਮੰਡੀ ਦੇ ਗੇਟ ਨੰਬਰ ਦੋ ਕੋਲ ਪਾਨ ਖ਼ਰੀਦਣ ਲਈ ਰੁਕੇ | ਡਾਕਟਰ ਰਵੀ ਸ਼ੰਕਰ ਮੁਤਾਬਿਕ ਇਸ ਦੌਰਾਨ ਦੋ ਨੌਜਵਾਨ ਉਨ੍ਹਾਂ ਕੋਲ ਆਏ ਤੇ 500 ਰੁਪਏ ਦੀਆਂ ਪਰਚੀਆਂ ਮੰਗਣ ਲੱਗ ਪਏ | ਪਹਿਲਾਂ ਰਵੀ ਸ਼ੰਕਰ ਨੇ 100-100 ਰੁਪਏ ਦੇ ਨੋਟ ਦਿੱਤੇ ਪਰ ਕੁੱਝ ਸਮੇਂ ਬਾਅਦ ਨੌਜਵਾਨਾਂ ਨੇ 500 ਰੁਪਏ ਦੇ ਨੋਟ ਦੇ ਕੇ ਫਿਰ ਤੋਂ ਖੁੱਲੇ੍ਹ ਮੰਗੇ | ਜਦੋਂ ਡਾਕਟਰ ਨੇ ਦੂਜੀ ਵਾਰ ਵੀ ਖੁੱਲੇ੍ਹ ਦੇ ਦਿੱਤੇ ਤਾਂ ਇਕ ਨੌਜਵਾਨ ਨੇ ਪਹਿਲਾਂ ਦਿੱਤੇ ਗਏ ਨੋਟਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ | ਆਪਣੀ ਗੱਲ ਸਾਬਤ ਕਰਨ ਲਈ ਜਿਵੇਂ ਹੀ ਡਾਕਟਰ ਨੇ ਏ.ਟੀ.ਐਮ. ਤੋਂ ਕੱਢੀ ਗਈ ਰਕਮ ਗਿਣਨ ਲਈ ਕੱਢੀ ਤਦੋਂ ਇਕ ਨੌਜਵਾਨ ਨੇ ਝਪਟਾ ਮਾਰ ਕੇ ਸਾਰੀ ਨਕਦੀ ਖੋਹ ਲਈ ਤੇ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ | ਡਾਕਟਰ ਵੱਲੋਂ ਪਿੱਛਾ ਵੀ ਕੀਤਾ ਗਿਆ ਪਰ ਦੋਸ਼ੀ ਭੱਜਣ ਵਿਚ ਕਾਮਯਾਬ ਰਹੇ | ਮਾਮਲੇ ਦੀ ਸੂਚਨਾ ਮਿਲਣ ਉਪਰੰਤ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ | ਜਾਂਚ ਦੌਰਾਨ ਪੁਲਿਸ ਨੇ ਇਕ ਦੋਸ਼ੀ ਦੀ ਪਹਿਚਾਣ ਕਰਦਿਆਂ ਨਿਊ ਵਿਵੇਕ ਨਗਰ ਵਿਚ ਛਾਪਾ ਮਾਰ ਕੇ ਉਸ ਨੰੂ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰ ਲੁਟੇਰੇ ਦੀ ਪਹਿਚਾਣ ਪ੍ਰਭਜੀਤ ਸਿੰਘ ਪੁੱਤਰ ਦਰਬਾਰਾ ਦਾਸ ਨਿਵਾਸੀ ਨਿਊ ਵਿਵੇਕ ਨਗਰ ਵਜੋਂ ਹੋਈ ਹੈ | ਪੁਲਿਸ ਦਾ ਕਹਿਣਾ ਹੈ ਕਿ ਦੂਜੇ ਸਾਥੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ -ਮਾਮਲਾ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦਾ- ਨੂੰਹ ਦਾ ਸਸਕਾਰ ਕਰਨ ਤੋਂ ਪਹਿਲਾਂ ਫ਼ਰਾਰ ਹੋਇਆ ਸਹੁਰਾ ਪਰਿਵਾਰ ਅਗਲੀ ਖ਼ਬਰ ਮਹਿੰਦਰ ਭਗਤ ਵਲੋਂ ਕੌਂਸਲਰਾਂ ਤੇ ਵਾਰਡ ਇੰਚਾਰਜਾਂ ਨਾਲ ਮਹੱਤਵਪੂਰਨ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।