06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨੂਰਮਹਿਲ ਨੂੰ ਵਿਧਾਨ ਸਭਾ ਹਲਕਾ ਤੇ ਸਬ-ਡਵੀਜ਼ਨ ਬਣਾਉਣ ਦੀ ਮੰਗ

ਅਜੀਤ ਡੈਸਕ 31-01-2026
ਜੰਡਿਆਲਾ ਮੰਜਕੀ, 30 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਸਮਾਜ ਸੇਵਕ ਬਾਲ ਕਿ੍ਸ਼ਨ ਬਾਲੀ ਨੇ ਮੰਗ ਕਰਦਿਆਂ ਕਿਹਾ ਕਿ ਕਸਬਾ ਨੂਰਮਹਿਲ ਨੂੰ ਮੁੜ ਹਲਕੇ ਦਾ ਦਰਜਾ ਦਿੱਤਾ ਜਾਵੇ ਤੇ ਨੂਰਮਹਿਲ ਨੂੰ ਸਬ-ਡਵੀਜ਼ਨ ਬਣਾਇਆ ਜਾਵੇ ਅਤੇ ਕਸਬਾ ਬਿਲਗਾ ਜਾਂ ਜੰਡਿਆਲਾ ਮੰਜਕੀ ਨੂੰ ਸਬ ਤਹਿਸੀਲ ਬਣਾ ਕੇ ਹਲਕਾ ਨੂਰਮਹਿਲ ਨਾਲ ਜੋੜਿਆ ਜਾਵੇ | ਬਾਲੀ ਨੇ ਕਿਹਾ ਕਿ 2012 ਵਿੱਚ ਨੂਰਮਹਿਲ ਦੇ ਵਿਧਾਨ ਸਭਾ ਹਲਕੇ ਨੂੰ ਖਤਮ ਕਰ ਦਿੱਤਾ ਗਿਆ ਸੀ ਜਿਸ ਕਰਕੇ ਨੂਰਮਹਿਲ ਬਾਕੀ ਸ਼ਹਿਰਾਂ ਨਾਲੋਂ ਬਹੁਤ ਪਿੱਛੇ ਰਹਿ ਗਿਆ ਹੈ | ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਨੂਰਮਹਿਲ ਨੂੰ ਸਬ-ਡਵੀਜ਼ਨ ਤੇ ਵਿਧਾਨ ਸਭਾ ਹਲਕੇ ਵਜੋਂ ਜਲਦ ਮਾਨਤਾ ਦਿੱਤੀ ਜਾਵੇ |
ਪਿਛਲੀ ਖ਼ਬਰ ਦੁਆਬਾ ਕਿਸਾਨ ਵੈੱਲਫੇਅਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।