23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ-ਅਮਰ ਸ੍ਰੀਵਾਸਤਵ <br/>

ਸਮਾਗਮ ਦੌਰਾਨ ਸ੍ਰੀ ਅਮਰ ਸ੍ਰੀਵਾਸਤਵ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰ ਤੇ ਹੋਰ ਮੁਹਤਬਰ | ਅਜੀਤ ਤਸਵੀਰ <br/> 13-02-2026
ਜਲੰਧਰ, 12 ਫਰਵਰੀ (ਜਸਪਾਲ ਸਿੰਘ)- ਪਿੰਡ ਪਰਸਰਾਮਪੁਰ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਕ ਸਮਾਗਮ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉੱਘੇ ਵਾਤਾਵਰਣ ਪ੍ਰੇਮੀ ਸ੍ਰੀ ਅਮਰ ਸ੍ਰੀਵਾਸਤਵ ਨੇ ਗੁਰੂ ਰਵਿਦਾਸ ਜੀ ਵਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਸ੍ਰੀ ਸ੍ਰੀਵਾਸਤਵ ਨੇ ਕਿਹਾ ਕਿ ਜਦੋਂ ਪੂਰਨ ਸਤਿਗੁਰੂ ਦੀ ਕਿਰਪਾ ਪ੍ਰੇਰਣਾ ਨਾਲ ਇਨਸਾਨ ਮਨ ਸਫਾਈ ਕਰ ਲੈਂਦਾ ਹੈ ਤਾਂ ਫਿਰ ਉਹ ਬਾਹਰੀ ਵਾਤਾਵਰਣ ਦੀ ਸੰਭਾਲ ਤੇ ਸੁਰੱਖਿਆ ਆਪਣੇ ਆਪ ਕਰਨ ਲੱਗ ਪੈਂਦਾ ਹੈ | ਉਨ੍ਹਾਂ ਸੰਗਤ ਨੂੰ ਪਾਣੀ ਅਤੇ ਬੂਟੇ ਸੰਭਾਲਣ ਦੀ ਪੁਰਜ਼ੋਰ ਅਪੀਲ ਕੀਤੀ | ਇਸ ਮੌਕੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਪੰਚਾਇਤ ਪਰਸਰਾਮਪੁਰ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਵਾਤਾਵਰਨ ਪ੍ਰੇਮੀ ਅਮਰ ਸ਼੍ਰੀਵਾਸਤਵ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਉੱਪਰ ਰੱਖੇ ਜਾਣ 'ਤੇ ਜਿੱਥੇ ਸਮੂਹ ਸਾਧ ਸੰਗਤ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਤਜਿੰਦਰ ਕੌਲ (ਯੂ. ਐਸ. ਏ.) ਵਲੋਂ ਛੋਲੇ ਪੂਰੀਆਂ ਤੇ ਹਲਵੇ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸਰਪੰਚ ਰਾਮ ਲਾਲ ਲਾਲੀ, ਅਸ਼ੋਕ ਕੌਲ ਸਵਿਟਜ਼ਰਲੈਂਡ, ਗੋਲਡੀ ਅਸਟ੍ਰੇਲੀਆ, ਰਕੇਸ਼ ਕੇਸ਼ੀ ਕਨੇਡਾ, ਰਮੇਸ਼ ਮੇਸ਼ੀ, ਲੰਬੜਦਾਰ ਪਾਲਾ, ਬਿਕਰਮਜੀਤ ਮਹਿਮੀ, ਪੰਕਜ ਮਹਿਮੀ, ਰਾਕੇਸ਼ ਦੱਤ ਸਰਪੰਚ ਚਾਂਦਪੁਰ, ਦਵਿੰਦਰ ਸਿੰਘ ਖਾਲਸਾ, ਕੁਲਵਿੰਦਰ ਚਾਹਲ ਤੱਲ੍ਹਣ, ਰਾਹੁਲ ਬੰਗੜ, ਸੰਨੀ ਬੰਗੜ ਤੇ ਲਕਸ਼ਮਣ ਕਰੜਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਦੇਸ਼-ਵਿਆਪੀ ਹੜਤਾਲ ਦੇ ਸੱਦੇ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਵਿਸ਼ਾਲ ਰੋਸ ਮੁਜ਼ਾਹਰਾ ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।