12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਬੱਸ-ਮੋਟਰਸਾਈਕਲ ਦੀ ਟੱਕਰ 'ਚ ਮਾਂ-ਪੁੱਤ ਗੰਭੀਰ ਫੱਟੜ <br/>

ਅਜੀਤ ਡੈਸਕ 14-02-2026
ਜੰਡਿਆਲਾ ਮੰਜਕੀ, 13 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਇੱਕ ਸੜਕ ਦੁਰਘਟਨਾ ਵਿੱਚ ਮਾਂ ਪੁੱਤ ਦੇ ਗੰਭੀਰ ਫੱਟੜ ਹੋਣ ਦਾ ਸਮਾਚਾਰ ਹੈ | ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਫੱਟੜ ਨੌਜਵਾਨ ਦੀ ਪਹਿਚਾਣ ਸਿਮਰਜੀਤ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਉਸਦੀ ਮਾਤਾ ਮੋਨਿਕਾ ਵਾਸੀ ਗੁਮਟਾਲਾ ਵਜੋਂ ਹੋਈ ਹੈ | ਦੋਨਾਂ ਨੂੰ ਐਬੂਲੈਂਸ ਰਾਹੀਂ ਜਲੰਧਰ ਦੇ ਨਿੱਜੀ ਹਸਪਤਾਲ ਭੇਜਿਆ ਗਿਆ ਹੈ | ਜੰਡਿਆਲਾ ਵੱਲੋਂ ਜਲੰਧਰ ਵੱਲ ਜਾ ਰਹੇ ਸਿਮਰਜੀਤ ਦੇ ਮੋਟਰਸਾਈਕਲ ਨੰਬਰ ਪੀਬੀ10-ਏਐਲ-4559 ਦੀ ਅੱਗਿਉਂ ਆ ਰਹੀ ਰੋਡਵੇਜ਼ ਬੱਸ ਨੰਬਰ ਪੀਬੀ08- ਸੀਵੀ- 9691 ਨਾਲ ਆਹਮੋ ਸਾਹਮਣੇ ਟੱਕਰ ਹੋਣ ਕਾਰਨ ਉਕਤ ਹਾਦਸਾ ਵਾਪਰਿਆ | ਮੌਕੇ 'ਤੇ ਹਾਜ਼ਰ ਬੱਸ ਚਾਲਕ ਸੁਖਬੀਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਇੱਕ ਹੋਰ ਬੱਸ ਨੂੰ ਪਾਸ ਕਰਦਿਆਂ ਉਸਦੀ ਬੱਸ ਵਿੱਚ ਵੱਜਾ | ਮੌਕੇ 'ਤੇ ਪੁੱਜੇ ਪੁਲਿਸ ਚੁੱਕੀ ਜੰਡਿਆਲਾ ਦੇ ਮੁਲਾਜ਼ਮਾਂ ਵੱਲੋਂ ਉਕਤ ਸੜਕ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ |


ਪਿਛਲੀ ਖ਼ਬਰ ਸਕੂਟਰੀ ਤੇ ਮੋਟਰਸਾਈਕਲ ਵਿਚਾਲੇ ਟੱਕਰ 'ਚ ਦੁਸਾਂਝ ਕਲਾਂ ਦੇ 2 ਵਿਦਿਆਰਥੀਆਂ ਦੀ ਮੌਤ <br/> ਅਗਲੀ ਖ਼ਬਰ ਬੀ. ਐਂਡ. ਆਰ. ਵਿਭਾਗ ਦੇ ਕੰਮ ਨਾ ਕਰਨ ਵਾਲੀ ਕੰਪਨੀ ਬਲੈਕ ਲਿਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।