12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਕੂਟਰੀ ਤੇ ਮੋਟਰਸਾਈਕਲ ਵਿਚਾਲੇ ਟੱਕਰ 'ਚ ਦੁਸਾਂਝ ਕਲਾਂ ਦੇ 2 ਵਿਦਿਆਰਥੀਆਂ ਦੀ ਮੌਤ <br/>

ਅਜੀਤ ਡੈਸਕ 14-02-2026
ਗੁਰਾਇਆ,13ਫਰਵਰੀ (ਬਲਵਿੰਦਰ ਸਿੰਘ)- ਦੁਸਾਂਝ ਕਲਾਂ ਚੌਂਕੀ ਅਧੀਨ ਪਿੰਡ ਇੰਦਣਾ ਕਲਾਸਕੇ ਵਿਖੇ ਹੋਏ ਸਕੂਟਰੀ ਤੇ ਮੋਟਰਸਾਈਕਲ ਹਾਦਸੇ ਵਿਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ | ਇਹ ਹਾਦਸਾ ਬੀਤੀ ਰਾਤ 7 ਵਜੇ ਦੇ ਕਰੀਬ ਵਾਪਰਿਆ | ਮਿ੍ਤਕਾਂ ਦੀ ਪਹਿਚਾਣ ਵਿਕਰਮਜੀਤ ਸਿੰਘ (16 ਸਾਲ) ਪੁੱਤਰ ਸ਼ਮਸ਼ੇਰ ਸਿੰਘ ਵਾਸੀ ਦੁਸਾਂਝ ਕਲਾਂ ਅਤੇ ਸਮਰ (15 ਸਾਲ) ਪੁੱਤਰ ਧੀਰਜ ਵਾਸੀ ਦੁਸਾਂਝ ਕਲਾਂ ਵਜੋ ਹੋਈ ਹੈ, ਉਹ ਸਕੂਟਰੀ 'ਤੇ ਸਵਾਰ ਸਨ | ਸਕੂਟਰੀ ਦੁਸਾਂਝ ਕਲਾਂ ਤੋਂ ਕੋਟਲੀ ਖੱਖਿਆਂ ਵਲ ਜਾ ਰਹੀ ਸੀ ਜਦਕਿ ਮੋਟਰਸਾਈਕਲ ਫਗਵਾੜਾ ਤੋਂ ਦੁਸਾਂਝ ਕਲਾਂ ਵਲ ਜਾ ਰਿਹਾ ਸੀ | ਮੋਟਰਸਾਈਕਲ ਸਵਾਰ ਦੀ ਪਹਿਚਾਣ ਹਰਮੇਸ਼ ਲਾਲ ਪੁੱਤਰ ਮੇਜਰ ਰਾਮ ਵਾਸੀ ਮੰਡੀ ਵਜੋਂ ਹੋਈ ਹੈ | ਚੌਕੀ ਇੰਚਾਰਜ ਦੁਸਾਂਝ ਕਲਾਂ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਸਕੂਟਰੀ ਨੰਬਰ ਪੀ ਬੀ08-ਈ ਜੇ-1403 ਅਤੇ ਮੋਟਰਸਾਈਕਲ ਨੰਬਰ ਪੀ ਬੀ0-ਸੀਏ-8406 ਵਿਚ ਹਾਦਸਾ ਹੋਇਆ ਹੈ | ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆ ਹਨ | ਨੌਜਵਾਨ ਸਮਰ 8ਵੀਂ ਜਮਾਤ ਦਾ ਵਿਦਿਆਰਥੀ ਸੀ | ਵਿਕਰਮਜੀਤ ਦੁਸਾਂਝ ਜੋ ਕਿ ਗੁਰੂ ਨਾਨਕ ਕਾਲਜ ਫਗਵਾੜਾ 'ਚ 11ਵੀਂ ਜਮਾਤ ਦਾ ਵਿਦਿਆਰਥੀ ਸੀ | ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟਰੀ ਤੇ ਮੋਟਰਸਾਈਕਲ ਦੇ ਪਰਖਚੇ ਉੱਡ ਗਏ | ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਬੱਚਿਆਂ ਦੀ ਮੌਤ ਹੋ ਗਈ | ਦੋਵਾਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ 'ਚ ਸੋਗ ਪਸਰ ਗਿਆ | ਦੋਵਾਂ ਮਿ੍ਤਕਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਹੋਟਲ ਮੈਰੀਟਨ ਦੇ ਭਾਈਵਾਲ ਹੋਏ ਹੱਥੋਪਾਈ, ਝਗੜੇ ਦੀ ਵੀਡੀਓ ਵਾਇਰਲ <br/> ਅਗਲੀ ਖ਼ਬਰ ਬੱਸ-ਮੋਟਰਸਾਈਕਲ ਦੀ ਟੱਕਰ 'ਚ ਮਾਂ-ਪੁੱਤ ਗੰਭੀਰ ਫੱਟੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।