12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਇਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਾਂਭ-ਸੰਭਾਲ ਪ੍ਰਤੀ ਕੀਤਾ ਜਾਗਰੂਕ <br/>

ਅਜੀਤ ਡੈਸਕ 14-02-2026
ਜਲੰਧਰ, 13 ਫਰਵਰੀ (ਐੱਮ. ਐੱਸ. ਲੋਹੀਆ) - ਅੰਤਰਰਾਸ਼ਟਰੀ ਓਰਲ ਅਤੇ ਮੈਕਸੀਲੋਫੇਸ਼ੀਅਲ ਸਰਜਰੀ ਦਿਵਸ ਮੌਕੇ ਐਸੋਸੀਏਸ਼ਨ ਆਫ਼ ਓਰਲ ਐਂਡ ਮੈਕਸੀਲੋਫੇਸ਼ੀਅਲ ਸਰਜਨਜ਼ ਆਫ਼ ਇੰਡੀਆ (ਏ.ਓ.ਐੱਮ.ਐੱਸ.ਆਈ.) ਦੇ ਪੰਜਾਬ ਚੈਪਟਰ ਵਲੋਂ ਅੰਤਰਰਾਸ਼ਟਰੀ ਓਰਲ ਤੇ ਮੈਕਸੀਲੋਫੇਸ਼ੀਅਲ ਸਰਜਰੀ ਦਿਵਸ ਮਨਾਉਂਦੇ ਹੋਏ ਇਨੋਸੈਂਟ ਹਾਰਟਸ ਸਕੂਲ ਜਲੰਧਰ ਵਿਖੇ ਵਿਸ਼ੇਸ਼ ਸੈਮੀਨਾਰ ਕੀਤਾ ਤੇ ਇਸ ਦੌਰਾਨ ਵਿਦਿਆਰਥੀਆਂ ਨੂੰ ਦੰਦਾ ਦੀਆਂ ਬਿਮਾਰੀਆਂ ਤੇ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕੀਤਾ | ਸਮਾਗਮ ਦੌਰਾਨ ਮਾਹਿਰਾਂ ਨੇ ਮੂੰਹ ਦੇ ਕੈਂਸਰ, ਆਮ ਜਬਾੜੇ ਦੇ ਰੋਗਾਂ, ਮੈਕਸੀਲੋਫੇਸ਼ੀਅਲ ਇਨਫੈਕਸ਼ਨਾਂ ਤੇ ਦੰਦਾਂ ਦੇ ਇਮਪਲਾਂਟ ਦੀ ਭੂਮਿਕਾ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਏ.ਓ.ਐੱਮ.ਐੱਸ.ਆਈ. ਦੇ ਪੰਜਾਬ ਸਟੇਟ ਚੈਪਟਰ ਦੇ ਪ੍ਰਧਾਨ ਡਾ. ਨਿਧੀ ਪਰਹਾਰ, ਸਕੱਤਰ ਡਾ. ਅਮਿਤ ਧਵਨ, ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਅਨੂਪ ਬੌਰੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਸਮਾਮਗ ਨੂੰ ਹੋਰ ਵੀ ਮਹੱਤਵ ਪੂਰਨ ਬਣਾਇਆ | ਇਸ ਮੌਕੇ ਐਸੋਸੀਏਸ਼ਨ ਦੇ ਖਜ਼ਾਨਚੀ ਡਾ. ਨਿਤਿਨ ਵਰਮਾ, ਡਾ. ਬੀ. ਐੱਸ. ਪਰਹਾਰ, ਡਾ. ਭੁਪਿੰਦਰ ਪਰਹਾਰ, ਡਾ. ਸਮੀਰ ਕੌੜਾ, ਡਾ. ਅਜੇ ਬਿਬਰਾ, ਡਾ. ਗੁਰਸਿਮਰਨ ਬਰਾੜ, ਡਾ. ਰਾਸ਼ੀ, ਡਾ. ਇੰਦਰਜੋਤ, ਡਾ. ਰਿਤੇਸ਼ ਗੁਪਤਾ, ਡਾ. ਹਰਵੀਨ, ਡਾ. ਗੌਰਵ ਦੇਵ, ਡਾ. ਮੁਨੀਸ਼ ਸ਼ਰਮਾ, ਡਾ. ਭਾਵਿਕਾ, ਡਾ. ਯੋਗੇਨ, ਡਾ. ਅਨੀਤਾ ਡਾ. ਨਰੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਬ੍ਰਹਮ ਗਿਆਨੀ ਸਵਾਮੀ ਸਰੂਪਾ ਨੰਦ ਦੀ ਯਾਦ 'ਚ 29ਵਾਂ ਸਾਲਾਨਾ ਭੰਡਾਰਾ ਪਿੰਡ ਮੰਡ ਵਿਖੇ 22 ਨੂੰ ਅਗਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।