ਜਲੰਧਰ, 13 ਫਰਵਰੀ (ਐੱਮ. ਐੱਸ. ਲੋਹੀਆ) - ਸਵਾਮੀ ਦਯਾਨੰਦ ਸਰਸਵਤੀ ਦੇ ਜਨਮ ਦਿਵਸ ਮੌਕੇ ਦਯਾਨੰਦ ਆਯੁਰਵੈਦਿਕ ਕਾਲਜ ਜਲੰਧਰ ਵਿਖੇ ਇਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਜਿਸ ਦੌਰਾਨ ਬੀ.ਏ.ਐੱਮ.ਐੱਸ. (ਪਹਿਲਾ ਸਾਲ) ਦੇ ਫੈਕਲਟੀ ਤੇ ਵਿਦਿਆਰਥੀਆਂ ਨੇ ਸਵਾਮੀ ਦਯਾਨੰਦ ਸਰਸਵਤੀ ਦੇ ਜੀਵਨ, ਆਦਰਸ਼ਾਂ ਤੇ 'ਵੇਦਾਂ ਵੱਲ ਵਾਪਸੀ' ਦੇ ਸੰਦੇਸ਼ ਨੂੰ ਯਾਦ ਕੀਤਾ | ਵਿਦਿਆਰਥੀਆਂ ਨੇ ਸਵਾਮੀ ਦਯਾਨੰਦ ਸਰਸਵਤੀ ਦੇ ਜੀਵਨ, ਸਿੱਖਿਆਵਾਂ ਤੇ ਸਮਾਜਿਕ ਸੁਧਾਰ 'ਚ ਉਨ੍ਹਾਂ ਦੇ ਯੋਗਦਾਨ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ | ਵਿਦਿਆਰਥੀਆਂ ਦੀ ਭਾਸ਼ਣ ਕਲਾ, ਆਤਮਵਿਸ਼ਵਾਸ ਤੇ ਵਿਸ਼ੇ ਦੀ ਡੂੰਘਾਈ ਨਾਲ ਸਮਝ ਨੇ ਸਮਾਗਮ ਨੂੰ ਬਹੁਤ ਪ੍ਰੇਰਨਾਦਾਇਕ ਬਣਾਇਆ | ਸਮਾਗਮ ਦੀ ਸੰਪਨਤਾ ਡਾ. ਪ੍ਰਵੀਨ ਕੁਮਾਰ, ਅਕਾਦਮਿਕ ਰਜਿਸਟਰਾਰ, ਪ੍ਰੋਫ਼ੈਸਰ ਤੇ ਵਿਭਾਗ ਦੇ ਮੁਖੀ (ਪੰਚਕਰਮਾ ਵਿਭਾਗ) ਦੁਆਰਾ ਵਿਦਿਆਰਥੀਆਂ ਨੂੰ ਸਵਾਮੀ ਦਯਾਨੰਦ ਸਰਸਵਤੀ ਦੇ ਆਦਰਸ਼ਾਂ ਨੂੰ ਅਪਣਾਉਣ, ਦੇਸ਼ ਤੇ ਸਮਾਜ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਕੀਤੀ ਗਈ | ਇਸ ਮੌਕੇ ਡਾ. ਸੰਧਿਆ ਅਸਥਾਨਾ, ਡਾ. ਸਮਿਤਾ, ਡਾ. ਦੀਕਸ਼ਾ ਕੁਮਾਰੀ, ਡਾ. ਰੂਹੀ, ਡਾ. ਕਨਿਕਾ ਗੁਪਤਾ, ਡਾ. ਵਿਭੂ ਖੰਨਾ, ਐਸੋਸੀਏਟ ਪ੍ਰੋਫ਼ੈਸਰ ਅਤੇ ਵਿਭਾਗ ਦੇ ਮੁਖੀ (ਕ੍ਰਿਆ ਸ਼ਰੀਰ) ਹਾਜ਼ਰ ਸਨ |