ਸ਼ਾਹਕੋਟ, 13 ਫਰਵਰੀ (ਸੁਖਦੀਪ ਸਿੰਘ)- ਹਰ-ਹਰ ਮਹਾਂਦੇਵ ਕਲੱਬ ਸ਼ਾਹਕੋਟ ਵੱਲੋਂ ਮਹਾਂਸ਼ਿਵਰਾਤਰੀ ਦੇ ਸੰਬੰਧ 'ਚ ਗਾਂਧੀ ਚੌਕ ਸ਼ਾਹਕੋਟ ਤੋਂ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੀ ਸ਼ੁਰੂਆਤ ਮੌਕੇ ਪ੍ਰਬੰਧਕ ਕਮੇਟੀ ਵਲੋਂ ਪੂਜਾ ਕਰਵਾਈ ਗਈ, ਉਪਰੰਤ ਸੀਨੀਅਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਤੇ ਕਮਲੇਸ਼ ਮਿੱਤਲ ਨੇ ਰੀਬਨ ਕੱਟ ਕੇ ਸ਼ੋਭਾ ਯਾਤਰਾ ਦੀ ਰਵਾਨਗੀ ਕੀਤੀ | ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਆਦਿ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਸ਼ਰਧਾਲੂਆਂ ਨੂੰ ਮਹਾਂਸ਼ਿਵਰਾਤਰੀ ਦੀ ਵਧਾਈ ਦਿੱਤੀ | ਇਸ ਮੌਕੇ ਸ਼ਰਧਾਲੂਆਂ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਨਗਾਣ ਕੀਤਾ ਗਿਆ | ਸੁੰਦਰ ਝਾਕੀਆਂ ਸ਼ੋਭਾ ਯਾਤਰਾ ਦੀ ਖਿੱਚ ਦਾ ਕੇਂਦਰ ਰਹੀਆਂ | ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਤੀਸ਼ ਕੁਮਾਰ (ਪੱਪਾ ਕੇਬਲ ਵਾਲੇ) ਤੇ ਪ੍ਰਧਾਨ ਸੰਜੀਵ ਸ਼ਰਮਾ (ਬੌਬੀ) ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਤੀਸ਼ ਕੁਮਾਰ, ਪ੍ਰਧਾਨ ਸੰਜੀਵ ਸ਼ਰਮਾ (ਬੌਬੀ), ਵਾਇਸ ਪ੍ਰਧਾਨ ਸੰਦੀਪ ਗੁਪਤਾ, ਪੰਡਿਤ ਭਗੀਰਥ, ਪੰਡਿਤ ਮਾਧਵ, ਕ੍ਰਿਸ਼ਨਾ, ਜੀਵਨ ਪੁਰੀ, ਓਮੇਸ਼ ਮਖੀ, ਸਾਹਿਲ ਪੁਰੀ, ਸ਼ਿਵਮ ਅਰੋੜਾ, ਸਾਬਕਾ ਐਮ.ਸੀ. ਪਵਨ ਅਗਰਵਾਲ, ਟਿੰਪੀ ਕੁਮਰਾ, ਬੰਟੀ ਬਠਲਾ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, 'ਆਪ' ਆਗੂ ਜਸਪਾਲ ਸਿੰਘ ਮਿਗਲਾਨੀ, ਰੂਪ ਲਾਲ ਸ਼ਰਮਾ, ਐਮ.ਸੀ. ਬੂਟਾ ਸਿੰਘ ਕਲਸੀ, ਨਵਨੀਤ ਸਿੰਘ ਸਹੋਤਾ, ਦਿਆਲਾ ਗਿੱਲ, ਬਲਜਿੰਦਰ ਸਿੰਘ ਖਿੰਡਾ, ਪਰਮਵੀਰ ਸਿੰਘ ਪੰਮਾ, ਸਾਬਕਾ ਐਮ.ਸੀ. ਹਰਦੇਵ ਸਿੰਘ ਪੀਟਾ, ਸਾਬਕਾ ਐਮ.ਸੀ. ਜਗਦੀਸ਼ ਵਡਹੈਰਾ, ਰਾਹੁਲ ਪੰਡਿਤ, ਅੰਮਿ੍ਤ ਲਾਲ ਕਾਕਾ, ਸੁਖਦੀਪ ਸਿੰਘ ਟੁਰਨਾ ਆਦਿ ਸ਼ਾਮਲ ਸਨ |