ਕਿਸ਼ਨਗੜ੍ਹ, 13 ਫਰਵਰੀ (ਹੁਸਨ ਲਾਲ)- ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਪੰਜਾਬ ਦੀ ਇੱਕ ਅਹਿਮ ਮੀਟਿੰਗ ਪਿੰਡ ਬੁਲੰਦਪੁਰ ਵਿਖੇ ਹੋਈ | ਇਸ ਮੌਕੇ 15 ਫਰਵਰੀ ਦਿਨ ਐਤਵਾਰ ਨੂੰ ਕੋਹਿਨੂਰ ਫਾਰਮ ਪਿੰਡ ਤੱਲ੍ਹਣ ਵਿਖੇ ਕੀਤੇ ਜਾ ਰਹੇ ਸਮੂਹਿਕ ਵਿਆਹ ਸਮਾਗਮ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਫਾਊਾਡਰ ਅਸ਼ਵਨੀ ਵਿਰਦੀ ਅਤੇ ਸੁਰੇਸ਼ ਕਲੇਰ ਨੇ ਕਿਹਾ ਕਿ ਸੰਸਥਾ ਦੇ ਸਮੂਹ ਮੈਂਬਰ ਬੜੀ ਹੀ ਦਿਲ ਨਾਲ ਸਹਿਯੋਗ ਦੇ ਰਹੇ ਹਨ ਜਿਸ ਲਈ ਸੰਸਥਾ ਸਮੂਹ ਦਾਨੀਆਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਸੰਸਥਾ ਵੱਲੋਂ ਅੱਗੇ ਕੀਤੇ ਜਾਣ ਵਾਲੇ ਕਾਰਜਾਂ ਵਿਚ ਸਮੂਹ ਮੈਂਬਰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ | ਇਸ ਮੌਕੇ ਉਨ੍ਹਾਂ ਨਾਲ ਹਰੀਸ਼ ਵਿਰਦੀ, ਮਨਦੀਪ ਸਿੱਧੂ, ਡਾ. ਸੁਰਿੰਦਰ ਪਾਲ ਨੁੱਸੀ, ਮਦਨ ਸਿੰਘ, ਮਾ. ਗੁਰਕਿ੍ਪਾਲ ਸਿੰਘ, ਬਲਰਾਜ ਸਿੰਘ, ਸੁਰਿੰਦਰ ਜਨਾਗਲ, ਦਵਿੰਦਰ ਸੁਰੀਲਾ ਸਿੰਘ ਆਦਿ ਹਾਜ਼ਰ ਸਨ |