ਨਕੋਦਰ, 13 ਫਰਵਰੀ (ਗੁਰਵਿੰਦਰ ਸਿੰਘ)- ਸਥਾਨਕ ਦੋਆਬਾ ਹੈੱਡਲਾਈਨਜ਼ ਅਖ਼ਬਾਰ ਦੇ ਮੁੱਖ ਸੰਪਾਦਕ ਰਾਮ ਸਿੰਘ ਔਲਖ ਤੇ ਟੀਮ ਸਦਕਾ 18ਵੀਂ ਨਕੋਦਰ ਮਿੰਨੀ ਮੈਰਾਥਨ ਕਰਵਾਈ ਗਈ ਜੋ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਫਿਰ ਪੁਰਾਣੀ ਦਾਣਾ ਮੰਡੀ ਵਿੱਚ ਸਮਾਪਤ ਹੋਈ | ਮੈਰਾਥਨ ਨੂੰ ਹਰੀ ਝੰਡੀ ਦੇਣ ਲਈ ਵਿਸ਼ੇਸ਼ ਤੌਰ 'ਤੇ ਬਾਲਯੋਗੀ ਬਾਬਾ ਪ੍ਰਗਟ ਨਾਥ ਚੇਅਰਮੈਨ ਸ਼ਰਾਈਨ ਬੋਰਡ ਰਾਮ ਤੀਰਥ ਅੰਮਿ੍ਤਸਰ, ਉਂਕਾਰ ਸਿੰਘ ਬਰਾੜ ਡੀ.ਐਸ.ਪੀ., ਜਸਵੀਰ ਸਿੰਘ ਉੱਪਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ ਪਹੁੰਚੇ | ਮੈਰਾਥਨ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਲਈ ਰਿਫਰੈਸ਼ਮੈਂਟ ਦਾ ਇੰਤਜਾਮ ਲਾਇਨਜ਼ ਕਲੱਬ ਨਕੋਦਰ ਜਿਸ ਦੇ ਪ੍ਰਧਾਨ ਕਮਲ ਜੈਨ ਤੇ ਉਹਨਾਂ ਦੀ ਟੀਮ ਨੇ ਕੀਤਾ | ਵਿਸ਼ੇਸ਼ ਤੌਰ 'ਤੇ ਦੋਆਬਾ ਹੈਡਲਾਈਨਜ਼ ਦੇ ਟੀਮ ਮੈਂਬਰਾਂ ਹਰਪ੍ਰੀਤ ਸਿੰਘ ਹੈਰੀ ਐਮ.ਡੀ. ਡੋਲਫਿਨ ਇੰਟਰਨੈਸ਼ਨਲ ਅਕੈਡਮੀ, ਸਰਬਜੀਤ ਸਿੰਘ ਧੀਮਾਨ, ਨਗਰ ਕੌਂਸਲ ਨਕੋਦਰ ਤੋਂ ਚੀਫ ਸੈਨੇਟਰੀ ਇੰਸਪੈਕਟਰ ਰਮਨ ਕੁਮਾਰ, ਸੀ.ਐਫ. ਨਰੇਸ਼ ਸਿੰਘ, ਕਲਰਕ ਕਪਿਲ ਸ਼ਰਮਾ, ਮਨੀ ਮਹਿੰਦਰੂ, ਮੋਹਿਤ ਗਾਬਾ ਸੀਨੀਅਰ ਲੀਡਰ ਆਮ ਆਦਮੀ ਪਾਰਟੀ, ਅਸ਼ੋਕ ਗਾਬਾ ਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ | ਲੜਕਿਆਂ ਦੇ ਗਰੁੱਪ ਵਿੱਚ ਅਰਸ਼ਦੀਪ ਸਿੰਘ ਸੰਗਰੂਰ, ਕਰਮਜੀਤ ਸਿੰਘ ਫਿਰੋਜ਼ਪੁਰ, ਸੁਮਿਤ ਕੁਮਾਰ ਫਾਜ਼ਿਲਕਾ, ਇਕਲਵਿਆ ਕਪੂਰਥਲਾ, ਚੰਦਰੇਸ਼ ਯਾਦਵ ਫਤਿਹਗੜ੍ਹ ਸਾਹਿਬ ਜੇਤੂ ਰਹੇ | ਲੜਕੀਆਂ ਦੀ ਕੈਟਾਗਰੀ ਵਿੱਚ ਰਾਜਵਿੰਦਰ ਕੌਰ ਤਰਨ ਤਾਰਨ, ਅਨਾਮਿਕਾ ਮਹਿਰਾ ਲੁਧਿਆਣਾ, ਪਰਾਚੀ ਕੁਮਾਰ ਜਲੰਧਰ, ਰਾਧਿਕਾ ਜਲੰਧਰ, ਸਵੀਟੀ ਤੇ ਚਰਨਪ੍ਰੀਤ ਕੌਰ ਜਲੰਧਰ ਜੇਤੂ ਰਹੇ | ਸਟੇਜ ਦੀ ਭੂਮਿਕਾ ਸ਼੍ਰੀ ਰਾਕੇਸ਼ ਸ਼ਰਮਾ ਨੇ ਬਾਖੂਬੀ ਨਿਭਾਈ |