10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਦੁਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਵਾਈਸ ਪ੍ਰਧਾਨ ਮੱਖਣ ਸਿੰਘ ਰਹੀਮਪੁਰ ਦੇ ਮਾਤਾ ਗੁਰਬਚਨ ਕੌਰ ਨਮਿਤ ਅੰਤਿਮ ਅਰਦਾਸ <br/>

ਪਿੰਡ ਰਹੀਮਪੁਰ ਵਿਖੇ ਮਾਤਾ ਗੁਰਬਚਨ ਕੌਰ ਨਮਿੱਤ ਅੰਤਿਮ ਅਰਦਾਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸ਼ਰਧਾਂਜਲੀ ਭੇਟ ਕਰਦੀਆਂ ਹੋਈਆਂ ਵੱਖ-ਵੱਖ ਸ਼ਖਸੀਅਤਾਂ ਤੇ ਹਾਜ਼ਰ ਸੰਗਤਾਂ, (ਇਨਸੈੱਟ) ਮਾਤਾ ਗੁਰਬਚਨ ਕੌਰ ਦੀ ਪੁਰਾਣੀ ਤਸਵੀਰ | ਤਸਵੀਰਾਂ - ਹੁਸਨ ਲਾਲ <br/> 14-02-2026
ਕਿਸ਼ਨਗੜ੍ਹ, 13 ਫਰਵਰੀ (ਹੁਸਨ ਲਾਲ) - ਦੁਆਬਾ ਕਿਸਾਨ ਵੈੱਲਫੇਅਰ ਕਮੇਟੀ ਜਲੰਧਰ ਦੇ ਵਾਈਸ ਪ੍ਰਧਾਨ ਮੱਖਣ ਸਿੰਘ ਰਹੀਮਪੁਰ ਦੇ ਮਾਤਾ ਗੁਰਬਚਨ ਕੌਰ ਜੋ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਰਹੀਮਪੁਰ ਵਿਖੇ ਕਰਵਾਇਆ ਗਿਆ | ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਅਵਤਾਰ ਸਿੰਘ ਧਾਰੋਵਾਲੀ ਦੇ ਕੀਰਤਨੀ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਉਪਰੰਤ ਵੱਖ-ਵੱਖ ਕਿਸਾਨ ਜਥੇਬੰਦੀਆਂ, ਸਮਾਜਿਕ, ਰਾਜਨੀਤਿਕ ਪਾਰਟੀਆਂ ਦੇ ਆਗੂ ਜਿਨ੍ਹਾਂ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ (ਲਿਖਤੀ ਸ਼ੋਕ ਸਮਾਚਾਰ ਰਾਹੀਂ), ਹਲਕਾ ਵਿਧਾਇਕ ਬਲਕਾਰ ਸਿੰਘ, ਸੇਵਾ ਮੁਕਤ ਐੱਸ.ਐੱਸ.ਪੀ. ਰਜਿੰਦਰ ਸਿੰਘ, ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਕਿਸਾਨ ਕਿਸਾਨ ਆਗੂ ਸਤਨਾਮ ਸਿੰਘ ਬਾਗੜੀ, ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਕਿਸਾਨ ਆਗੂ ਮੁਕੇਸ਼ ਚੰਦਰ ਰਾਣੀ ਭੱਟੀ, ਇਕਬਾਲ ਸਿੰਘ ਖਾਲਸਾ, ਭਾਈ ਹਰਵਿੰਦਰ ਸਿੰਘ ਵੀਰ, ਸੁਖਪਾਲ ਸਿੰਘ ਡੱਫਰ, ਜੁਝਾਰ ਸਿੰਘ ਗੜ੍ਹਦੀਵਾਲਾ, ਨੰਬਰਦਾਰ ਜਤਿੰਦਰਪਾਲ ਸਿੰਘ ਦੁੱਗਰੀ ਆਦਿ ਵੱਲੋਂ ਸਵਰਗੀ ਮਾਤਾ ਗੁਰਬਚਨ ਕੌਰ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸੁਰਿੰਦਰ ਸਿੰਘ ਕਾਹਲੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਬਕਾ ਚੇਅਰਮੈਨ ਰਤਨ ਸਿੰਘ ਟਿਵਾਣਾ, ਐਡਵੋਕੇਟ ਅਮਨਦੀਪ ਸਿੰਘ ਘੁੰਮਣ, ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲਾਂ, ਗੁਰਵਿੰਦਰ ਸਿੰਘ ਸੀ.ਸੀ.ਡੀ.ਓ. ਭੋਗਪੁਰ ਸ਼ੂਗਰ ਮਿੱਲ, ਰਾਜਪਾਲ ਸਿੰਘ ਚਕਰਾਲਾ, ਜਸਕਰਨ ਸਿੰਘ ਜੱਸਾ ਜਫਲਾਂ, ਮਨਪ੍ਰੀਤ ਸਿੰਘ ਬਾਠ, ਜਸਪ੍ਰੀਤ ਸਿੰਘ ਚਾਹਲ, ਕੁਲਵਿੰਦਰ ਸਿੰਘ ਟਿਵਾਣਾ, ਸਰਪੰਚ ਬਿਸ਼ਨ ਦਾਸ ਰਹੀਮਪੁਰ, ਚੈਂਚਲ ਸਿੰਘ ਜਲੰਧਰ, ਸੁਖਜਿੰਦਰ ਸਿੰਘ ਮੰਡ, ਚਰਨਜੀਤ ਸਿੰਘ ਫਰੀਦਪੁਰ, ਤਲਵਿੰਦਰ ਸਿੰਘ ਕਾਲਾ ਬੱਕਰਾ, ਕੇਵਲ ਸਿੰਘ ਸੱਤੋਵਾਲੀ, ਡਾਇਰੈਕਟਰ ਮਨਜੀਤ ਸਿੰਘ ਕਿਸ਼ਨਗੜ੍ਹ, ਦਲਜੀਤ ਸਿੰਘ ਧੋਗੜੀ, ਦਲਵੀਰ ਸਿੰਘ ਭੋਗਲ, ਹਰਮਿੰਦਰ ਸਿੰਘਪੁਰ, ਹਰਦਿਆਲ ਸਿੰਘ ਬੁੱਟਰ, ਹਰਜਿੰਦਰ ਸਿੰਘ ਦੋਦੇ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਹਰਦੀਪ ਸਿੰਘ ਦਾਸੂਪੁਰ, ਸੌਦਾਗਰ ਸਿੰਘ ਟਿਵਾਣਾ, ਦੀਪਕ ਬਿਰਲਾ ਨੌਗੱਜਾ, ਨੰਬਰਦਾਰ ਰਣਜੀਤ ਸਿੰਘ ਬਿਆਸ ਪਿੰਡ, ਕੁਲਦੀਪ ਸਿੰਘ ਬਾਹੋਪੁਰ, ਸਰਪੰਚ ਮਨਜੀਤ ਸਿੰਘ ਮੁਸਤਫਾਪੁਰ, ਗੁਰਮੇਲ ਸਿੰਘ ਗੇਲਾ, ਸੈਕਟਰੀ ਰਣਜੀਤ ਸਿੰਘ ਕਾਲਾ ਬਾਹੀਆਂ, ਸੈਕਟਰੀ ਮੁਲਕ ਰਾਜ ਰਹੀਮਪੁਰ, ਪਰਮਜੀਤ ਮਿਨਹਾਸ ਕਰਾੜੀ ਆਦਿ ਹਾਜ਼ਰ ਸਨ | ਸਮੁੱਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀਆਂ ਸੇਵਾਵਾਂ ਭਾਈ ਹਰਵਿੰਦਰ ਸਿੰਘ ਵੀਰ ਵੱਲੋਂ

ਪਿਛਲੀ ਖ਼ਬਰ 18ਵੀਂ ਨਕੋਦਰ ਮਿੰਨੀ ਮੈਰਾਥਨ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਹਿੱਸਾ ਲਿਆ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਜਥੇ. ਦਲਵੀਰ ਸਿੰਘ ਧੀਰੋਵਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।