20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮੇਅਰ ਨੇ ਬਸਤੀ ਸ਼ੇਖ 'ਚ 40 ਸਾਲ ਪੁਰਾਣਾ ਕੂੜੇ ਦਾ ਡੰਪ ਬੰਦ ਕਰਵਾਇਆ <br/>

ਡੰਪ ਨੂੰ ਬੰਦ ਕਰਵਾਉਣ ਮੌਕੇ ਮੇਅਰ ਵਨੀਤ ਧੀਰ ਤੇ ਨਾਲ ਅਤੁਲ ਭਗਤ, ਸੌਰਭ ਸੇਠ ਤੇ ਹੋਰ | ਤਸਵੀਰ: ਮੁਨੀਸ਼ <br/> 18-02-2026
ਜਲੰਧਰ, 17 ਫਰਵਰੀ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਕਈ ਕੂੜੇ ਦੇ ਉਨ੍ਹਾਂ ਡੰਪਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਜਿਹੜੇ ਕਿ ਅੰਦਰੂਨੀ ਮੁਹੱਲਿਆਂ ਵਿਚ ਸਥਿਤ ਹਨ ਤਾਂ ਲੋਕਾਂ ਨੂੰ ਇਸ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੇਅਰ ਵਨੀਤ ਧੀਰ ਨੇ ਅੱਜ ਬਸਤੀ ਸ਼ੇਖ਼ ਵਿਚ ਸਥਿਤ ਕਰੀਬ 40 ਸਾਲ ਪੁਰਾਣੇ ਕੂੜੇ ਦੇ ਡੰਪ ਨੂੰ ਬੰਦ ਕਰਵਾ ਦਿੱਤਾ ਹੈ | ਮੇਅਰ ਵਨੀਤ ਧੀਰ ਨੇ ਇਸ ਡੰਪ ਨੂੰ ਬੰਦ ਕਰਵਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੇ ਬੰਦ ਹੋਣ ਨਾਲ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਲੋਕਾਂ ਦੀ ਮੰਗ ਪੂਰੀ ਹੋ ਗਈ ਹੈ | ਜਿਹੜਾ ਡੰਪ ਬੰਦ ਕੀਤਾ ਗਿਆ ਹੈ | ਇਸ ਥਾਂ 'ਤੇ ਆਉਣ ਵਾਲੇ ਕੂੜੇ ਨੰੂ ਹੋਰ ਥਾਂ 'ਤੇ ਸ਼ਿਫ਼ਟ ਕੀਤਾ ਗਿਆ ਹੈ | ਉਨਾਂ ਕਿਹਾ ਕਿ ਲੋਕਾਂ ਦੀ ਮੰਗ 'ਤੇ ਵੱਡੀ ਸਮੱਸਿਆ ਤੋਂ ਰਾਹਤ ਦੁਆਈ ਗਈ ਹੈ | ਇਸ ਮੌਕੇ ਅਤੁੱਲ ਭਗਤ, ਅਮਿੱਤ ਲੁਧਰਾ, ਸੌਰਭ ਸੇਠ, ਸਿਹਤ ਅਫ਼ਸਰ ਸ੍ਰੀ ਕ੍ਰਿਸ਼ਨ ਸ਼ਰਮਾ, ਸੁਪਰਵਾਈਜ਼ਰ ਰਾਹੁਲ, ਅਮਿੱਤ ਸਭਰਵਾਲ ਤੇ ਹੋਰ ਵੀ ਹਾਜਰ ਸਨ |

ਪਿਛਲੀ ਖ਼ਬਰ ਇਸਤਰੀ ਅਕਾਲੀ ਦਲ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਸ਼ਾਇਰਾਂ ਦੀ ਦੁਨੀਆ ਵਲੋਂ ਗੁਰਨਾਮ ਬਾਵਾ ਦੇ ਨਾਵਲ 'ਬੰਦੂਕ ਤੋਂ ਕਲਮ ਤੱਕ' 'ਤੇ ਵਿਚਾਰ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।