14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸ਼ਾਹਕੋਟ ਤੋਂ ਕਾਂਗਰਸੀ ਐੱਮ.ਸੀ. ਜਸਵਿੰਦਰ ਗਿੱਲ ਫੁੰਮਣ ਨੂੰ ਸਦਮਾ, ਪਤਨੀ ਦਾ ਦਿਹਾਂਤ

ਅਜੀਤ ਡੈਸਕ 19-02-2026
ਸ਼ਾਹਕੋਟ, 18 ਫਰਵਰੀ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਨਗਰ ਪੰਚਾਇਤ ਸ਼ਾਹਕੋਟ ਦੇ ਵਾਰਡ ਨੰਬਰ 10 ਤੋਂ ਮੌਜੂਦਾ ਕਾਂਗਰਸੀ ਐੱਮ.ਸੀ. ਜਸਵਿੰਦਰ ਗਿੱਲ ਫੁੰਮਣ ਵਾਸੀ ਮੁਹੱਲਾ ਢੇਰੀਆਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਅੰਜੂ ਗਿੱਲ ਦਾ ਅਚਾਨਕ ਅੱਜ ਦਿਹਾਂਤ ਹੋ ਗਿਆ | ਇਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ | ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਗ੍ਰਹਿ ਵਿਖੇ ਤਾਂਤਾ ਲੱਗਾ ਰਿਹਾ | ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਗ੍ਰਹਿ ਵਿਖੇ ਪਹੁੰਚੇ ਜਿਨ੍ਹਾਂ ਨੇ ਐੱਮ.ਸੀ. ਫੁੰਮਣ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਸ਼੍ਰੀਮਤੀ ਅੰਜੂ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ ਵਿਚ ਸੋਨੂੰ ਕੰਗ ਪੀ.ਏ., ਪਰਮਜੀਤ ਕੌਰ ਬਜਾਜ ਐੱਮ.ਸੀ., ਵੰਦਨਾ ਮਿੱਤਲ ਐੱਮ.ਸੀ., ਕਰੁਣਾ ਜਿੰਦਲ ਐੱਮ.ਸੀ., ਰੂਚੀ ਅਗਰਵਾਲ ਐੱਮ.ਸੀ., ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ ਕਾਂਗਰਸ ਮਹਿਲਾ ਵਿੰਗ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਕੁਲਬੀਰ ਸਿੰਘ ਧੰਜੂ ਕਾਂਗਰਸੀ ਆਗੂ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਤਾਰੀ ਨੰਬਰਦਾਰ, ਖ਼ੁਸ਼ਦੀਪ ਸਿੰਘ ਧੰਜੂ ਸਾਬਕਾ ਯੂਥ ਪ੍ਰਧਾਨ, ਪਵਨ ਅਗਰਵਾਲ ਪ੍ਰਧਾਨ, ਰਾਜੇਸ਼ ਗੁਪਤਾ ਕਾਂਗਰਸੀ ਆਗੂ, ਟਿੰਪੀ ਕੁਮਰਾ ਸਮਾਜ ਸੇਵਕ, ਮਜੀਦਾ ਪਹਿਲਵਾਨ, ਲਛਮਣ ਸੋਬਤੀ ਕਾਂਗਰਸੀ ਆਗੂ, ਸਾਬਾ ਪੰਡਤ, ਪਵਨ ਜੁਨੇਜਾ 'ਤੇ ਹੋਰਨਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ | ਇਨ੍ਹਾਂ ਦਾ ਅੰਤਿਮ ਸਸਕਾਰ ਮਿਤੀ 19 ਫਰਵਰੀ ਨੂੰ ਸਵੇਰੇ 11 ਵਜੇ ਸ਼ਾਹਕੋਟ ਦੇ ਮੋਗਾ ਰੋਡ 'ਤੇ ਸਥਿਤ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਵਲੋਂ ਸਵਰਗ ਆਸ਼ਰਮ ਦੇ ਮਹਾਂਸ਼ਿਵਰਾਤਰੀ ਸਮਾਗਮ 'ਚ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।