ਸ਼ਾਹਕੋਟ, 18 ਫਰਵਰੀ (ਦਲਜੀਤ ਸਿੰਘ ਸਚਦੇਵਾ)- ਸਵਰਗ ਆਸ਼ਰਮ ਸ਼ਾਹਕੋਟ (ਸਮਸ਼ਾਨਘਾਟ) ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੋਨੂੰ ਕੰਗ ਪੀ.ਏ., ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਰਾਜੇਸ਼ ਗੁਪਤਾ ਉੱਘੇ ਸਮਾਜ ਸੇਵਕ ਤੇ ਟਿੰਪੀ ਕੁਮਰਾ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਸਨ | ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਇਲਾਕੇ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ | ਸ਼ੇਰੋਵਾਲੀਆ ਵਲੋਂ ਲੋਕਾਂ ਲਈ ਠੰਢੇ ਪਾਣੀ ਦੀ ਸਹੂਲਤ ਲਈ ਸਵਰਗ ਆਸ਼ਰਮ ਨੂੰ ਇਕ ਫਰਿੱਜ ਭੇਟ ਕੀਤੀ ਗਈ | ਪ੍ਰਬੰਧਕਾਂ ਅੰਮਿ੍ਤ ਲਾਲ ਕਾਕਾ, ਪਰਵਿੰਦਰ ਕੁਮਾਰ ਮੈਸਨ ਸਮਾਜ ਸੇਵਕ, ਕਾਲਾ ਪਹਿਲਵਾਨ ਤੇ ਪੰਡਤ ਵਿਵੇਕਾ ਵਲੋਂ ਵਿਧਾਇਕ ਸ਼ੇਰੋਵਾਲੀਆ ਤੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ, ਮਨਜੀਤ ਕੁਮਾਰ ਦੇਦ ਪ੍ਰਧਾਨ ਟਾਂਕ ਕਸ਼ੱਤਰੀਆ ਸਭਾ, ਰੋਮੀ ਗਿੱਲ ਸਾਬਕਾ ਐੱਮ.ਸੀ., ਬੰਟੀ ਬੱਠਲਾ ਕਾਂਗਰਸੀ ਆਗੂ, ਸੁਰਿੰਦਰ ਕੁਮਾਰ ਬੱਬੂ ਆਦਿ ਹਾਜ਼ਰ ਸਨ |