10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਰਜਿੰਦਰ ਬੇਰੀ ਤੇ ਪ੍ਰੇਮਨਾਥ ਦਕੋਹਾ ਦੀ ਅਗਵਾਈ 'ਚ ਹੋਈ ਕਾਂਗਰਸੀ ਆਗੂਆਂ ਦੀ ਮੀਟਿੰਗ <br/>

ਅਜੀਤ ਡੈਸਕ 21-02-2026
ਜਲੰਧਰ, 20 ਫਰਵਰੀ (ਪਵਨ ਖਰਬੰਦਾ)- ਜਲੰਧਰ ਸੈਂਟਰਲ ਹਲਕੇ ਦੇ ਬਲਾਕ ਜਲੰਧਰ 1 ਦੀ ਅੱਜ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਬਲਾਕ 1 ਦੇ ਪ੍ਰਧਾਨ ਪ੍ਰੇਮਨਾਥ ਦਕੋਹਾ ਦੀ ਅਗਵਾਈ 'ਚ ਰਾਮਾ ਮੰਡੀ ਵਿਖੇ ਹੋਈ | ਮੀਟਿੰਗ ਵਿੱਚ ਮੌਜੂਦ ਸਾਬਕਾ ਕੌਂਸਲਰਾਂ ਤੇ ਵਾਰਡ ਇੰਚਾਰਜਾਂ ਨੂੰ ਬੂਥ ਪੱਧਰ 'ਤੇ ਪੂਰੀ ਤਰ੍ਹਾਂ ਨਾਲ ਐਕਟਿਵ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਬੂਥਾਂ ਦੀਆਂ ਕਮੇਟੀਆਂ ਜਲਦ ਤੋਂ ਜਲਦ ਬਣਾਉਣ ਲਈ ਵੀ ਕਿਹਾ ਗਿਆ | ਮੀਟਿੰਗ ਦੌਰਾਨ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਨਾਲ ਸਾਰਿਆਂ ਨੇ ਰਲ ਕੇ 2027 ਦੀਆਂ ਵਿਧਾਨ ਚੋਣਾਂ ਲਈ ਕੰਮ ਕਰਨਾ ਹੈ ਤੇ ਕਿਸ ਤਰ੍ਹਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਚੌਣਾਂ ਦੌਰਾਨ ਡਿਊਟੀਆਂ ਲਾਉਣੀਆਂ ਹਨ | ਇਸ ਦੌਰਾਨ ਬਲਾਕ 1 ਦੇ ਪ੍ਰਧਾਨ ਪ੍ਰੇਮਨਾਥ ਦਕੋਹਾ ਨੇ ਆਏ ਹੋਏ ਕਾਂਗਰਸੀ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ 'ਚ ਸਾਰੇ ਹੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇੱਕਜੁਟ ਹੋ ਕੇ ਆਪੋ ਆਪਣਾ ਯੋਗਦਾਨ ਪਾਉਣ ਪਵੇਗਾ ਤਾਂ ਹੀ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕੇਗੀ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਕੁਮਾਰ ਦਕੋਹਾ, ਵਿਜੇ ਕੁਮਾਰ, ਮਨਦੀਪ ਕੁਮਾਰ ਜੱਸਲ, ਮੰਗਾ ਸਿੰਘ ਮੁੱਧੜ, ਮੱਖਣ ਸਿੰਘ, ਸੁਖਵਿੰਦਰ ਕੁਮਾਰ, ਸੁਰਿੰਦਰ ਸਿੰਘ ਪੱਪਾ, ਹੁਸਨ ਲਾਲ, ਸਨੀ ਪਾਲ ਤੇ ਰਵਿੰਦਰ ਰਵੀ ਮੌਜੂਦ ਸਨ |

ਪਿਛਲੀ ਖ਼ਬਰ ਪੁਰਾਣੀ ਦਾਣਾ ਮੰਡੀ 'ਚ ਸੀਵਰੇਜ ਜਾਮ ਕਾਰਨ ਲੋਕਾਂ ਦਾ ਲੰਘਣਾ ਹੋਇਆ ਔਖਾ <br/> ਅਗਲੀ ਖ਼ਬਰ ਨੈਸ਼ਨਲ ਹਾਈਵੇਅ ਬਣਨ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਸਰਬ-ਸਾਂਝੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।