10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਾਕਾਬੰਦੀ ਤੋਂ ਨਸ਼ਾ ਤਸਕਰ ਵਲੋਂ ਭਜਾਈ ਕਾਰ ਹੋਈ ਹਾਦਸਾਗ੍ਰਸਤ <br/>

ਅਜੀਤ ਡੈਸਕ 21-02-2026
ਮਕਸੂਦਾਂ, 20 ਫਰਵਰੀ (ਸੌਰਵ ਮਹਿਤਾ)- ਸ਼ਹਿਰ ਵਿਚ ਨਸ਼ਿਆਂ ਵਿਰੁੱਧ ਛੇੜੇ ਗਏ ਅਭਿਆਨ ਦੌਰਾਨ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸਲੇਮਪੁਰ ਸਥਿਤ ਤੂਰ ਐਨਕਲੇਵ ਨੇੜੇ ਲਗਾਏ ਨਾਕੇ ਦੌਰਾਨ ਇੱਕ ਤੇਜ਼ ਰਫ਼ਤਾਰ ਇਟੀਓਸ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸ ਵਿਚੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਹੋਏ | ਇਹ ਕਾਰਵਾਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਚੱਲ ਰਹੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੰਜਾਮ ਦਿੱਤੀ ਗਈ | ਪੁਲਿਸ ਸਰੋਤਾਂ ਮੁਤਾਬਿਕ ਥਾਣਾ ਡਵੀਜ਼ਨ ਨੰਬਰ 1 ਦੀ ਟੀਮ ਨੇ ਏ.ਐਸ.ਆਈ. ਸੁਰਜੀਤ ਸਿੰਘ ਦੀ ਅਗਵਾਈ 'ਚ ਤੂਰ ਐਨਕਲੇਵ ਮੋੜ ਨੇੜੇ ਵਾਹਨਾਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ | ਇਸ ਦੌਰਾਨ ਅੰਮਿ੍ਤਸਰ ਵੱਲੋਂ ਆ ਰਹੀ ਇੱਕ ਇਟੀਓਸ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਚਾਲਕ ਨੇ ਰੁਕਣ ਦੀ ਬਜਾਏ ਗਤੀ ਹੋਰ ਤੇਜ਼ ਕਰ ਲਈ | ਨਾਕਾ ਦੇਖ ਘਬਰਾਇਆ ਚਾਲਕ ਕਾਰ ਨੂੰ ਬੇਕਾਬੂ ਹਾਲਤ ਵਿਚ ਅੱਗੇ ਲੈ ਗਿਆ ਜਿਸ ਦੌਰਾਨ ਉਹ ਅੱਗੇ ਜਾ ਰਹੀ ਗੱਡੀ ਨਾਲ ਜਾ ਟਕਰਾਈ | ਟੱਕਰ ਇੰਨੀ ਜ਼ੋਰਦਾਰ ਸੀ ਕਿ ਇਟੀਓਸ ਕਾਰ ਸੜਕ 'ਤੇ ਪਲਟ ਗਈ ਤੇ ਦੋਵੇਂ ਵਾਹਨ ਨੁਕਸਾਨੇ ਗਏ | ਮੌਕੇ 'ਤੇ ਮੌਜੂਦ ਪੁਲਿਸ ਟੀਮ ਨੇ ਤੁਰੰਤ ਕਾਰ ਚਾਲਕ ਨੂੰ ਬਾਹਰ ਕੱਢ ਕੇ ਕਾਬੂ ਕਰ ਲਿਆ | ਸ਼ੱਕ ਦੇ ਆਧਾਰ 'ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਦੋ ਪੈਕਟ ਬਰਾਮਦ ਹੋਏ | ਮੌਕੇ 'ਤੇ ਕੀਤੀ ਤੋਲ ਮੁਤਾਬਿਕ ਇੱਕ ਪੈਕਟ ਵਿਚ 135 ਗ੍ਰਾਮ ਹੈਰੋਇਨ ਤੇ ਦੂਜੇ ਵਿਚੋਂ 15 ਗ੍ਰਾਮ ਆਈਸ ਬਰਾਮਦ ਹੋਈ | ਦੋਸ਼ੀ ਦੀ ਪਹਿਚਾਣ ਨਵਜੋਤ ਸਿੰਘ ਬਾਲੀ ਪੁੱਤਰ ਹਰਜਿੰਦਰ ਸਿੰਘ ਵਾਸੀ ਗੁਰੂ ਰਵਿਦਾਸ ਨਗਰ ਵਜੋਂ ਹੋਈ ਹੈ | ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਖਿਲਾਫ਼ ਪਹਿਲਾਂ ਵੀ ਚੰਡੀਗੜ੍ਹ ਵਿਚ ਨਸ਼ਾ ਤਸਕਰੀ ਸੰਬੰਧੀ ਮਾਮਲਾ ਦਰਜ ਹੈ | ਡੀ.ਐੱਸ.ਪੀ. ਉੱਤਰੀ ਅਸ਼ੋਕ ਮੀਨਾ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਕੇਸ ਦਰਜ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅਦਾਲਤ ਤੋਂ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਜਾਰੀ ਹੈ | ਜਾਂਚ ਏਜੰਸੀਆਂ ਹੁਣ ਇਸ ਗੱਲ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਨਸ਼ਾ ਕਿੱਥੋਂ ਮੰਗਵਾਇਆ ਗਿਆ ਸੀ ਤੇ ਕਿੱਥੇ ਇਸ ਦੀ ਸਪਲਾਈ ਹੋਣੀ ਸੀ | ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ |

ਪਿਛਲੀ ਖ਼ਬਰ 25 ਮਾਰਚ ਤੋਂ ਪਹਿਲਾਂ ਸਾਰੀਆਂ ਐੱਲ.ਈ.ਡੀ. ਲਾਈਟਾਂ ਚਲਦੀਆਂ ਕਰੇਗੀ ਐੱਚ.ਪੀ.ਐਲ. ਕੰਪਨੀ <br/> ਅਗਲੀ ਖ਼ਬਰ ਜਲੰਧਰ ਦੇ ਐੱਸ.ਡੀ.ਐਮ -1 ਰਣਦੀਪ ਸਿੰਘ ਹੀਰ ਤੇ ਐੱਸ.ਡੀ.ਐਮ-2 ਸ਼ਾਇਰੀ ਮਲਹੋਤਰਾ ਦਾ ਤਬਾਦਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।