10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੀ.ਏ.ਪੀ. ਚੌਕ ਨੇੜੇ ਬੇਢੰਗੇ ਤਰੀਕੇ ਨਾਲ ਬਣਾਇਆ ਡਿਵਾਈਡਰ ਬਣ ਰਿਹਾ ਹਾਦਸਿਆਂ ਦਾ ਕਾਰਨ <br/>

ਅਜੀਤ ਡੈਸਕ 21-02-2026
ਜਲੰਧਰ ਛਾਉਣੀ, 20 ਫਰਵਰੀ (ਪਵਨ ਖਰਬੰਦਾ)- ਪੀ.ਏ.ਪੀ. ਚੌਕ ਤੋਂ ਹੁੰਦੇ ਹੋਏ ਰਾਮਾ ਮੰਡੀ ਵੱਲ ਨੂੰ ਜਾਣ ਵਾਲੇ ਰਸਤੇ 'ਤੇ ਬੀਤੇ ਕੁੱਝ ਸਮੇਂ ਪਹਿਲਾਂ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਬਹੁਤ ਹੀ ਬੇਢੰਗੇ ਤਰੀਕੇ ਨਾਲ ਬਣਾਇਆ ਗਿਆ ਡਿਵਾਈਡਰ ਵਾਹਨ ਚਾਲਕਾਂ ਲਈ ਰੋਜ਼ਾਨਾ ਹੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ ਤੇ ਇਸ ਕਾਰਨ ਅਕਸਰ ਹੀ ਰਾਤ ਸਮੇਂ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਸ ਹਾਦਸੇ ਕਾਰਨ ਅਕਸਰ ਹੀ ਇਹ ਡਿਵਾਈਡਰ ਵੀ ਟੁੱਟਾ ਹੀ ਰਹਿੰਦਾ ਹੈ ਪਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਕਾਰਨ ਇਹ ਸਮੱਸਿਆ ਲੋਕਾਂ ਦੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ ਤੇ ਬੇਢੰਗੇ ਨਾਲ ਬਣਾਏ ਗਏ ਇਸ ਡਿਵਾਈਡਰ ਕਾਰਨ ਵੱਡਾ ਹਾਦਸਾ ਹੋਣ ਦਾ ਖ਼ਤਰਾ ਹਰ ਸਮੇਂ ਬਣਿਆ ਰਹਿੰਦਾ ਹੈ | ਦੱਸਣਯੋਗ ਹੈ ਕਿ ਬੀਤੇ ਕੁੱਝ ਸਮੇਂ ਪਹਿਲਾਂ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਪੀ.ਏ.ਪੀ. ਚੌਕ ਤੋਂ ਰਾਮਾ ਮੰਡੀ ਚੌਕ ਵੱਲ ਨੂੰ ਜਾਣ ਵਾਲੀ ਸੜਕ ਵਿਚਕਾਰ ਵਾਹਨ ਚਾਲਕਾਂ ਦੀ ਸੁਵਿਧਾ ਲਈ ਇੱਕ ਡਿਵਾਈਡਰ ਬਣਾਇਆ ਗਿਆ ਸੀ ਜਿਸ ਦੇ ਬਿਲਕੁਲ ਵਿਚਕਾਰ ਰੇਡੀਅਮ ਵਾਲਾ ਸਾਈਨ ਬੋਰਡ ਵੀ ਲਾਇਆ ਗਿਆ ਸੀ
ਪਰ ਜਿਸ ਥਾਂ 'ਤੇ ਇਹ ਡਿਵਾਈਡਰ ਬਣਾ ਕੇ ਸਾਈਨ ਬੋਰਡ ਲਾਇਆ ਗਿਆ ਹੈ, ਉਸ ਥਾਂ 'ਤੇ ਅਕਸਰ ਹੀ ਹਨੇਰਾ ਹੋਣ ਕਾਰਨ ਤੇ ਵਾਹਨ ਚਾਲਕਾਂ ਦੀ ਸਪੀਡ ਹੋਣ ਕਾਰਨ ਅਕਸਰ ਵਾਹਨ ਚਾਲਕ ਇਹ ਡਿਵਾਈਡਰ ਵਾਹਨ ਚਾਲਕਾਂ ਦੀ ਨਜ਼ਰ 'ਚ ਨਹੀਂ ਆ ਰਿਹਾ ਹੈ ਜਿਸ ਕਾਰਨ ਅਕਸਰ ਹੀ ਵਾਹਨ ਚਾਲਕ ਡਿਵਾਈਡਰ ਨਾਲ ਟਕਰਾਅ ਜਾਂਦੇ ਹਨ ਤੇ ਉਨ੍ਹਾਂ ਦੇ ਵਾਹਨਾਂ ਦਾ ਵੀ ਕਾਫ਼ੀ ਨੁਕਸਾਨ ਹੋ ਜਾਂਦਾ ਹੈ | ਵਾਹਨ ਚਾਲਕਾਂ ਅਤੇ ਖੇਤਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਪਾਸੋਂ ਮੰਗ ਕੀਤੀ ਹੈ ਕਿ ਬੇਢੰਗੇ ਤਰੀਕੇ ਨਾਲ ਤਿਆਰ ਕੀਤੇ ਗਏ ਇਸ ਡਿਵਾਈਡਰ ਨੂੰ ਸਹੀ ਢੰਗ ਨਾਲ ਨਵੇਂ ਸਿਰੇ ਤੋਂ ਉਸਾਰਿਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਇਸ ਡਿਵਾਈਡਰ 'ਤੇ ਹਰ ਸਮੇਂ ਜਗਣ ਵਾਲੀ ਪੀਲੀ ਬੱਤੀ ਲਾਈ ਜਾਵੇ |

ਪਿਛਲੀ ਖ਼ਬਰ ਸਰਕਾਰ ਸੂਬੇ 'ਚ ਅਮਨ-ਕਾਨੂੰਨ ਕਾਇਮ ਰੱਖਣ 'ਚ ਨਾਕਾਮ ਸਾਬਤ ਹੋਈ-ਭੱਲਾ, ਜੋਸ਼ੀ <br/> ਅਗਲੀ ਖ਼ਬਰ 25 ਮਾਰਚ ਤੋਂ ਪਹਿਲਾਂ ਸਾਰੀਆਂ ਐੱਲ.ਈ.ਡੀ. ਲਾਈਟਾਂ ਚਲਦੀਆਂ ਕਰੇਗੀ ਐੱਚ.ਪੀ.ਐਲ. ਕੰਪਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।