09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸੰਗੀਤਕ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 21-02-2026
ਜਲੰਧਰ, 20 ਫਰਵਰੀ (ਜਸਪਾਲ ਸਿੰਘ)- ਲਾਇਲਪੁਰ ਖਾਲਸਾ ਕਾਲਜ ਦੇ ਪੋਸਟ ਗਰੈਜੂਏਟ ਸੰਗੀਤ ਵਿਭਾਗ ਵੱਲੋਂ ਇੱਕ ਸੰਗੀਤਕ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਪੱਛਮੀਂ ਬੰਗਾਲ ਤੋਂ ਕਲਾਸੀਕਲ ਸੰਗੀਤ ਦੀ ਮਸ਼ਹੂਰ ਗਾਇਕਾ ਵਿਦੁਸ਼ੀ ਸਨਹਿਤਾ ਨੰਦੀ ਨੇ ਸ਼ਿਰਕਤ ਕੀਤੀ | ਵਰਕਸ਼ਾਪ 'ਚ ਸਭ ਤੋਂ ਪਹਿਲਾਂ ਕਲਾਸੀਕਲ ਡਾਂਸ ਦੇ ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਤੇ ਸੰਗੀਤ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਪ੍ਰਸਤੁਤ ਕੀਤੀ ਜਿਸ ਤੋਂ ਬਾਅਦ ਕਾਲਜ ਪਿ੍ੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦੇ ਨਾਲ ਸ਼ਮ੍ਹਾਂ ਰੌਸ਼ਨ ਕੀਤੀ ਤੇ ਗਾਇਕਾ ਵਿਦੁਸ਼ੀ ਸਨਹਿਤਾ ਨੰਦੀ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ | ਵਿਦੁਸ਼ੀ ਸਨਹਿਤਾ ਨੰਦੀ ਨੇ ਵੱਖ-ਵੱਖ ਰਾਗਾਂ ਵਿੱਚ ਵਿਲੰਬਤ ਤੇ ਦਰੁੱਤ ਖਿਆਲ ਪ੍ਰਸਤੁਤ ਕੀਤੇ ਤੇ ਸੰਗੀਤ ਦੀਆਂ ਸਵਰ ਲਹਿਰੀਆਂ ਦੇ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ | ਪਿ੍ੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸੰਗੀਤਕ ਵਰਕਸ਼ਾਪ 'ਚ ਸ਼ਿਰਕਤ ਕਰਨ ਲਈ ਵਿਦੁਸ਼ੀ ਸਨਹਿਤਾ ਨੰਦੀ ਦਾ ਧੰਨਵਾਦ ਕੀਤਾ | ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ, ਪ੍ਰੋ. ਕਿਰਨ ਅਮਰ, ਪ੍ਰੋ. ਮਯੂਰੀ ਮੁਸਕਾਨ, ਭਾਗਵਤ ਕੁਮਾਰ ਤੇ ਮਨਜੋਗ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਟਿ੍ਨਿਟੀ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਕਾਂਗਰਸ ਨੂੰ ਕਦੇ ਮੁਆਫ ਨਹੀਂ ਕਰੇਗੀ ਨੌਜਵਾਨ ਪੀੜੀ- ਭੰਡਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।