09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਿਕਾਸ ਲਈ ਤਰਸੀਆਂ ਪੁੱਡਾ ਵਲੋਂ ਨਿਗਮ ਹਵਾਲੇ ਕੀਤੀਆਂ 37 ਕਾਲੋਨੀਆਂ <br/>

ਅਜੀਤ ਡੈਸਕ 21-02-2026
ਜਲੰਧਰ, 20 ਫਰਵਰੀ (ਸ਼ਿਵ)- 25 ਸਾਲ ਪਹਿਲਾਂ ਪੁੱਡਾ ਵੱਲੋਂ ਨਗਰ ਨਿਗਮ ਨੂੰ ਆਪਣੀਆਂ ਕਰੀਬ 37 ਕਾਲੋਨੀਆਂ ਟਰਾਂਸਫ਼ਰ ਕੀਤੀਆਂ ਗਈਆਂ ਸਨ ਪਰ ਅਜੇ ਵੀ ਇਹ ਕਾਲੋਨੀਆਂ ਵਿਕਾਸ ਕਾਰਜਾਂ ਲਈ ਤਰਸ ਰਹੀਆਂ ਹਨ | ਪੁੱਡਾ ਨੂੰ 25 ਸਾਲ ਪਹਿਲਾਂ ਇਨ੍ਹਾਂ ਕਾਲੋਨੀਆਂ 'ਚ ਵਿਕਾਸ ਦੇ ਕੰਮ ਕਰਵਾਉਣ ਲਈ 20 ਕਰੋੜ ਦੇ ਕਰੀਬ ਰਕਮ ਦੀ ਲੋੜ ਸੀ ਪਰ ਹੁਣ ਇਨ੍ਹਾਂ ਕਾਲੋਨੀਆਂ ਵਿਚ ਉਹੀ ਕੰਮ ਕਿਤੇ ਵੱਧ ਰਕਮ ਨਾਲ ਹੋਣਗੇ ਜੋ ਨਿਗਮ ਵੱਲੋਂ ਖ਼ਰਚ ਕਰਨੀ ਔਖੀ ਦੱਸੀ ਜਾ ਰਹੀ ਹੈ | ਨਗਰ ਨਿਗਮ ਵੱਲੋਂ ਪੁੱਡਾ ਤੋਂ ਇਨ੍ਹਾਂ ਕਾਲੋਨੀਆਂ 'ਚ ਵਿਕਾਸ ਦੇ ਕੰਮ ਕਰਵਾਉਣ ਲਈ ਚਾਹੇ 20 ਕਰੋੜ ਰੁਪਏ ਦੀ ਰਕਮ ਮੰਗੀ ਗਈ ਹੈ ਪਰ ਇਸ ਰਕਮ ਦੇ ਨਾਲ ਕੁੱਝ ਕਾਲੋਨੀਆਂ 'ਚ ਹੀ ਕੰਮ ਹੋ ਸਕੇਗਾ | ਟਰਾਂਸਫ਼ਰ ਕੀਤੀਆਂ 37 ਕਾਲੋਨੀਆਂ 'ਚ ਵਿਕਾਸ ਦੇ ਕੰਮ ਕਰਵਾਉਣ ਲਈ ਮੇਅਰ ਵਨੀਤ ਧੀਰ ਵੱਲੋਂ ਹੁਣ ਯਤਨ ਸ਼ੁਰੂ ਕੀਤਾ ਗਿਆ ਹੈ | ਜੇਕਰ ਹੁਣ ਇਨ੍ਹਾਂ ਕਾਲੋਨੀਆਂ 'ਚ ਵਿਕਾਸ ਦੇ ਕੰਮ ਕਰਵਾਉਣੇ ਹੋਣ ਤਾਂ 100 ਕਰੋੜ ਤੋਂ ਜ਼ਿਆਦਾ ਦੀ ਲਾਗਤ ਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਜਿਹੜੀਆਂ ਕਾਲੋਨੀਆਂ ਵਿਕਾਸ ਲਈ ਤਰਸੀਆਂ ਹਨ | ਉਨ੍ਹਾਂ ਵਿਚ ਜਲੰਧਰ ਟਾਊਨ ਵਿਲ੍ਹਾ, ਜਲੰਧਰ ਕੁੰਜ ਐਕਸਟੈਨਸ਼ਨ -2, ਗੀਤਾ ਕਾਲੋਨੀ, ਜਲੰਧਰ ਵਿਹਾਰ, ਜਲੰਧਰ ਐਕਸਟੈਨਸ਼ਨ 1, ਜਲੰਧਰ ਕੁੰਜ, ਸਨ ਸਿਟੀ, ਨਿਊ ਸਨ ਸਿਟੀ, ਪਿ੍ੰਸ ਇਨਕਲੇਵ, ਜਲੰਧਰ ਪਲਾਜ਼ਾ, ਪਾਰਕ ਐਵੇਨਿਊ, ਪਿ੍ੰਸ ਪਲਾਜ਼ਾ, ਸਿਲਵਰ ਸਿਟੀ, ਪਿ੍ੰਸ ਪ੍ਰਾਈਮ, ਪੈਸੀਫਿਕ ਗਾਰਡਨ, ਕ੍ਰਿਸ਼ਨਾ ਨਗਰ, ਗੁਲਮੋਹਰ ਇਨਕਲੇਵ, ਸਟਾਰ ਪੈਰਾਡਾਈਜ਼, ਰੈਡੀਸਨ ਇਨਕਲੇਵ, ਬਸੰਤ ਹਿਲਸ, ਸ਼ਾਲੀਮਾਰ ਗਾਰਡਨ, ਜਲੰਧਰ ਵਿਹਾਰ ਐਕਸਟੈਨਸ਼ਨ 2, ਸੰਨ੍ਹੀ ਪ੍ਰਾਈਮ ਇਨਕਲੇਵ, ਸਿਲਵਰ ਇਨਕਲੇਵ, ਗਰੀਨ ਇਨਕਲੇਵ, ਰਾਇਲ ਇਨਕਲੇਵ, ਡਾਇਮੰਡ ਸਿਟੀ, ਜਲੰਧਰ ਰੈਜੀਡੈਂਸ ਵਿਲ੍ਹਾ, ਜਲੰਧਰ ਵਿਹਾਰ ਵਿਲ੍ਹਾ ਤੇ ਹੋਰ ਸ਼ਾਮਿਲ ਹਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਵੱਲੋਂ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤਾਂ <br/> ਅਗਲੀ ਖ਼ਬਰ ਟਿ੍ਨਿਟੀ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।