09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਰਿਆਣਾ ਡੰਪ ਨੂੰ ਜਾਣ ਵਾਲੀ ਸੜਕ ਨੂੰ ਠੀਕ ਕਰਨ ਦੀ ਮੰਗ <br/>

ਅਜੀਤ ਡੈਸਕ 21-02-2026
ਜਲੰਧਰ, 20 ਫਰਵਰੀ (ਸ਼ਿਵ)- ਨਗਰ ਨਿਗਮ ਡਰਾਈਵਰ ਤੇ ਟੈਕਨੀਕਲ ਹੈਲਥ ਬਰਾਂਚ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਕਿ ਮਾਤਾ ਸੰਤ ਕੌਰ ਨਗਰ ਵਰਿਆਣਾ ਡੰਪ ਜਿੱਥੇ ਕਿ ਸ਼ਹਿਰ ਦਾ ਕੂੜਾ ਭੇਜਿਆ ਜਾਂਦਾ ਹੈ, ਉਸ ਦੀ ਖ਼ਰਾਬ ਸੜਕ ਕਰ ਕੇ ਬਰਸਾਤਾਂ ਵਿਚ ਕੂੜਾ ਲੈ ਕੇ ਜਾਣ ਵਾਲੇ ਡਰਾਈਵਰਾਂ ਦੀ ਜਾਨ ਜੋਖ਼ਮ ਵਿਚ ਪੈ ਜਾਂਦੀ ਹੈ ਕਿਉਂਕਿ ਗੱਡੀਆਂ ਦੇ ਉਲਟਣ ਦੀ ਸ਼ੰਕਾ ਬਣੀ ਰਹਿੰਦੀ ਹੈ | ਸ਼ੰਮੀ ਲੂਥਰ ਨੇ ਕਿਹਾ ਕਿ ਚਾਰ ਮਹੀਨੇ ਗਰਮੀਆਂ ਵਿਚ ਤਾਂ ਕੰਮ ਚੱਲਦਾ ਰਹਿੰਦਾ ਹੈ ਪਰ ਦੂਜੇ ਪਾਸੇ ਬਰਸਾਤਾਂ ਵਿਚ ਇਸ ਕੰਮ ਲਈ ਰੁਕਾਵਟਾਂ ਪੈਂਦੀਆਂ ਹਨ ਕਿਉਂਕਿ ਇਹ ਸੜਕ ਚਿੱਕੜ ਨਾਲ ਭਰ ਜਾਂਦੀ ਹੈ | ਮੇਅਰ ਵਨੀਤ ਧੀਰ ਆਪ ਵੀ ਇਸ ਸੜਕ ਦਾ ਮੌਕਾ ਦੇਖ ਕੇ ਆਏ ਸਨ ਪਰ ਅਜੇ ਤੱਕ ਇਸ ਨੂੰ ਠੀਕ ਨਹੀਂ ਕਰਵਾਇਆ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਠੀਕ ਕਰਵਾਇਆ ਜਾਵੇ |

ਪਿਛਲੀ ਖ਼ਬਰ ਨਾਕੇਬੰਦੀ ਦੌਰਾਨ ਨੌਜਵਾਨ ਕਾਬੂ, ਨਸ਼ੀਲੀਆਂ ਗੋਲੀਆਂ ਬਰਾਮਦ ਅਗਲੀ ਖ਼ਬਰ ਨਸ਼ੀਲੇ ਪਦਾਰਥ ਦੇ ਮਾਮਲੇ 'ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।