08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਾਰਥ ਜ਼ੋਨ ਹੈਾਡਬਾਲ ਚੈਂਪੀਅਨਸ਼ਿਪ 'ਚੋਂ ਜਲੰਧਰ ਦੇ ਤਿੰਨ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ <br/>

ਅਜੀਤ ਡੈਸਕ 21-02-2026
ਜਲੰਧਰ, 20 ਫਰਵਰੀ (ਡਾ.ਜਤਿੰਦਰ ਸਾਬੀ)- ਨਾਰਥ ਜ਼ੋਨ ਅੰਤਰ 'ਵਰਸਿਟੀ ਹੈਾਡਬਾਲ ਚੈਂਪੀਅਨਸ਼ਿਪ 'ਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਤੇ ਇਸ ਜਿੱਤ ਨਾਲ ਆਲ ਇੰਡੀਆ ਅੰਤਰ 'ਵਰਸਿਟੀ ਲਈ ਕੁਆਲੀਫ਼ਾਈ ਵੀ ਕੀਤਾ | ਚੈਂਪੀਅਨਸ਼ਿਪ ਵਿਚ ਜਲੰਧਰ ਦੇ ਤਿੰਨ ਖਿਡਾਰੀਆਂ ਨੇ ਸਹਿਜਬੀਰ ਸਿੰਘ ਸਪੁੱਤਰ ਸਰਬਜੀਤ ਸਿੰਘ ਹੈਪੀ ਕੌਮਾਂਤਰੀ ਅਥਲੈਟਿਕਸ ਕੋਚ, ਰਜਤ ਕੁਮਾਰ ਤੇ ਹਰਸ਼ਦੀਪ ਸਿੰਘ ਨੇ ਹਿੱਸਾ ਲੈ ਕੇ ਸੋਨ ਤਗਮਾ ਹਾਸਲ ਕੀਤਾ | ਇਹ ਤਿੰਨੋ ਖਿਡਾਰੀ ਪਿਛਲੇ 6 ਸਾਲ ਤੋਂ ਲਵਜੀਤ ਸਿੰਘ ਸਰਾਏ ਤੇ ਲਖਵਿੰਦਰ ਸਿੰਘ ਤੋਂ ਕੋਚਿੰਗ ਲੈ ਰਹੇ ਹਨ | ਨਾਰਥ ਜ਼ੋਨ ਦੀ ਜੇਤੂ ਟੀਮ ਕੋਚ ਅੰਮਿ੍ਤਪਾਲ ਸਿੰਘ ਦੇ ਯਤਨਾਂ ਸਦਕਾ ਬਣੀ ਤੇ ਖਿਡਾਰੀਆਂ ਦੀ ਮਿਹਨਤ ਰੰਗ ਲਿਆਈ ਤੇ ਟੀਮ ਨੇ ਕੁਰੂਕਸ਼ੇਤਰ ਨੂੰ 3 ਗੋਲਾਂ ਨਾਲ, ਪੰਜਾਬ ਯੂਨੀਵਰਸਿਟੀ ਨੂੰ 4 ਗੋਲਾਂ ਨਾਲ ਤੇ ਹਿਮਾਚਲ ਪ੍ਰਦੇਸ਼ ਦੀ ਟੀਮ ਨੂੰ 6 ਗੋਲਾਂ ਨਾਲ ਤੇ ਐਲ.ਪੀ.ਯੂ ਦੀ ਟੀਮ ਨੂੰ 4 ਗੋਲਾਂ ਨਾਲ ਹਰਾ ਕੇ ਇਹ ਵੱਡੀ ਪ੍ਰਾਪਤੀ ਕੀਤੀ |

ਪਿਛਲੀ ਖ਼ਬਰ ਏ.ਆਈ. ਸੰਮੇਲਨ 'ਚ ਕਾਂਗਰਸੀ ਵਰਕਰਾਂ ਦੇ ਹੰਗਾਮੇ ਨਾਲ ਦੇਸ਼ ਦਾ ਅਕਸ ਖਰਾਬ ਹੋਇਆ-ਸਾਂਪਲਾ <br/> ਅਗਲੀ ਖ਼ਬਰ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।