ਜਲੰਧਰ, 27 ਫਰਵਰੀ (ਸ਼ਿਵ)- ਦੀ ਇੰਸਟੀਚਿਊਟ ਆਫ਼ ਚਾਰਟਰਡ ਅਕਾਊਾਟੈਂਟਸ ਆਫ਼ ਇੰਡੀਆ (ਆਈ. ਸੀ. ਏ. ਆਈ.) ਦੀ ਉੱਤਰੀ ਭਾਰਤ ਦੀ ਖੇਤਰੀ ਐਨ. ਆਈ. ਆਰ. ਸੀ. ਦੀ ਜਲੰਧਰ ਸ਼ਾਖਾ ਨੇ ਸਾਲ 2026-27 ਲਈ ਆਪਣੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ | ਨਵੀਂ ਚੁਣੀ ਗਈ ਟੀਮ 1 ਮਾਰਚ 2026 ਤੋਂ ਰਸਮੀ ਤੌਰ 'ਤੇ ਕੰਮਕਾਜ ਸੰਭਾਲੇਗੀ | ਸਾਲ 2026-27 ਲਈ ਚੁਣੇ ਗਏ ਅਹੁਦੇਦਾਰਾਂ ਵਿਚ ਸੀ. ਏ. ਵਿਵੇਕ ਪਾਰਤੀ ਪ੍ਰਧਾਨ, ਮੀਤ ਪ੍ਰਧਾਨ ਅੰਕੁਰ ਗੋਇਲ, ਸਕੱਤਰ ਅਭੀਨਵ, ਰਿਸ਼ਵ ਅਗਰਵਾਲ ਖ਼ਜ਼ਾਨਚੀ, ਭੁਪਿੰਦਰ ਸਲੂਜਾ ਨਿਕਾਸਾ ਚੇਅਰਮੈਨ, ਪੁਨੀਤ ਉਬਰਾਏ ਨਿਕਾਸਾ ਮੈਂਬਰ ਤੇ ਸਾਬਕਾ ਪ੍ਰਧਾਨ, ਗਗਨਦੀਪ ਸਿੰਘ ਕਾਰਜਕਾਰਨੀ ਮੈਂਬਰ ਸ਼ਾਮਿਲ ਹਨ | ਪ੍ਰਧਾਨ ਵਿਵੇਕ ਪਾਰਤੀ ਨੇ ਸਾਰੇ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਹੈ |