ਜਲੰਧਰ, 27 ਫਰਵਰੀ (ਸ਼ਿਵ)- ਪੱਛਮੀ ਹਲਕੇ ਦੀ ਕਾਂਗਰਸ ਦੇ ਇੰਚਾਰਜ ਸੁਰਿੰਦਰ ਕੌਰ ਅਤੇ ਵਾਰਡ ਨੰਬਰ 61 ਦੀ ਕੌਂਸਲਰ ਮਧੂ ਸ਼ਰਮਾ ਵੱਲੋਂ ਇਲਾਕਾ ਵਾਸੀਆਂ ਦੀ ਹਾਜ਼ਰੀ 'ਚ ਸੀਵਰੇਜ ਦੀ ਨਵੀਂ ਪਾਈਪ ਲਾਈਨ ਪੁਆਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸੁਰਿੰਦਰ ਕੌਰ ਨੇ ਇਸ ਵਾਰਡ ਵਿਚ ਕੰਮ ਦੇ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਕੌਂਸਲਰ ਮਧੂ ਸ਼ਰਮਾ ਦੀ ਸ਼ਲਾਘਾ ਕੀਤੀ ਕਿ ਉਹ ਵਿਕਾਸ ਦੇ ਕੰਮ ਕਰਵਾਉਣ ਲਈ ਲਗਾਤਾਰ ਸਰਗਰਮ ਰਹੇ ਹਨ ਤੇ ਲੋਕਾਂ ਦੇ ਮਸਲੇ ਵੀ ਹੱਲ ਕਰਵਾ ਰਹੇ ਹਨ | ਇਸ ਮੌਕੇ ਦਵਿੰਦਰ ਸ਼ਰਮਾ ਬੌਬੀ, ਗੁਰਬਚਨ ਸਿੰਘ, ਸਤਨਾਮ ਸਿੰਘ, ਸੰਜੀਵ ਸ਼ਰਮਾ, ਨਰਿੰਦਰ ਸਿੰਘ, ਸੰਨ੍ਹੀ, ਸੁਨੀਲ ਲਖੋਤਰਾ, ਨੰਦੂ ਯਾਦਵ, ਸ਼ੰਕਰ, ਬੰਟੀ, ਸੁਨੀਤਾ ਗੁਪਤਾ, ਸ਼ਾਂਤੀ ਦੇਵੀ, ਕੰਚਨ, ਆਂਚਲ, ਰੀਟਾ, ਆਰਤੀ, ਸੋਨੂੰ ਆਦਿ ਹਾਜ਼ਰ ਸਨ | ਚੇਤੇ ਰਹੇ ਕਿ ਕੁੱਝ ਦਿਨ ਪਹਿਲਾਂ ਮੰਤਰੀ ਪੁੱਤਰ ਵੀ ਇਸ ਕੰਮ ਦਾ ਉਦਘਾਟਨ ਕਰਨ ਆਏ ਸਨ ਤਾਂ ਉਸ ਵੇਲੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ |