23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅਜੀਤ ਡੈਸਕ 28-02-2026
-ਮਾਮਲਾ ਸੀ.ਜੀ.ਐੱਸ.ਟੀ. ਟੀਮ ਨੂੰ ਬੰਧਕ ਬਣਾਉਣ ਦਾ-


ਜਲੰਧਰ, 27 ਫਰਵਰੀ (ਚੰਦੀਪ ਭੱਲਾ)- ਬੀਤੇ ਦਿਨੀਂ ਸਥਾਨਕ ਪੀ.ਪੀ.ਆਰ ਮਾਲ ਨੇੜੇ ਇੱਕ ਰੀਅਲ ਅਸਟੇਟ ਦੇ ਦਫ਼ਤਰ ਵਿਖੇ ਸਰਵੇਖਣ ਲਈ ਗਈ ਸੀ.ਜੀ.ਐੱਸ.ਟੀ ਟੀਮ ਦੇ ਮੈਂਬਰਾਂ ਨੂੰ ਬੰਧਕ ਬਣਾਉਣ ਦੇ ਮਾਮਲੇ 'ਚ ਥਾਣਾ 7 ਵਿਖੇ 24 ਫਰਵਰੀ 2026 ਨੂੰ ਦਰਜ ਕੀਤੇ ਗਏ ਕੇਸ 'ਚ ਨਾਮਜ਼ਦ ਪ੍ਰਭਜੋਤ ਸਿੰਘ ਭੰਡਾਰੀ, ਤਰੁਨ ਸ਼ਰਮਾ ਤੇ ਇੰਦਰਜੀਤ ਸਿੰਘ ਭੰਡਾਰੀ ਵੱਲੋਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ 'ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਹੈ ਜਿਸ 'ਤੇ ਅਦਾਲਤ ਨੇ ਸੁਣਵਾਈ ਲਈ 11 ਮਾਰਚ ਦੀ ਤਰੀਕ ਤੈਅ ਕੀਤੀ ਹੈ | ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਪ੍ਰਾਪਰਟੀ ਡੀਲਰ ਤੇ ਰਾਜਸੀ ਆਗੂ ਮੇਜਰ ਸਿੰਘ ਸਮੇਤ ਇਨ੍ਹਾਂ ਤਿੰਨਾਂ ਤੇ ਹੋਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਟੀਮ ਨੂੰ ਬੰਧਕ ਬਣਾਏ ਜਾਣ ਦੀ ਕਾਫ਼ੀ ਚਰਚਾ ਹੋਈ ਸੀ ਤੇ ਇਸ ਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਸ 'ਚ ਪੁਲਿਸ ਆ ਕੇ ਇਨ੍ਹਾਂ ਟੀਮ ਦੇ ਮੈਂਬਰ ਨੂੰ ਛਡਵਾਉਂਦੀ ਨਜ਼ਰ ਆਉਂਦੀ ਹੈ | ਇਸ ਤੋਂ ਬਾਅਦ ਕੌਂਸਲਰ ਪਤੀ ਮੇਜਰ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਵੀ ਕੀਤਾ ਸੀ |


ਪਿਛਲੀ ਖ਼ਬਰ ਹਲਕਾ ਇੰਚਾਰਜ ਸੁਰਿੰਦਰ ਕੌਰ ਤੇ ਕੌਂਸਲਰ ਮਧੂ ਸ਼ਰਮਾ ਨੇ ਸੀਵਰੇਜ ਲਾਈਨ ਪਾਉਣ ਦਾ ਕਰਵਾਇਆ ਸ਼ੁਰੂ ਕੰਮ <br/> ਅਗਲੀ ਖ਼ਬਰ ਕਾਜ਼ੀ ਮੰਡੀ ਦੀ 120 ਫੁੱਟੀ ਰੋਡ ਖੋਲ੍ਹਣ ਲਈ ਕਾਬਜ਼ਕਾਰਾਂ ਨੂੰ ਪਲਾਟ ਦੇਣ ਦੀ ਤਿਆਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।