ਕਾਜ਼ੀ ਮੰਡੀ ਦੀ 120 ਫੁੱਟੀ ਰੋਡ ਖੋਲ੍ਹਣ ਲਈ ਕਾਬਜ਼ਕਾਰਾਂ ਨੂੰ ਪਲਾਟ ਦੇਣ ਦੀ ਤਿਆਰੀ <br/>
ਅਜੀਤ ਡੈਸਕ
28-02-2026
ਇੰਪਰੂਵਮੈਂਟ ਟਰੱਸਟ ਦਾ ਕੱਟਿਆ ਬਿਜਲੀ ਕੁਨੈਕਸ਼ਨ ਮੁੜ ਜੋੜਿਆ
ਅੱਜ ਇੰਪਰੂਵਮੈਂਟ ਟਰੱਸਟ ਦਫਤਰ ਦਾ ਬਿਜਲੀ ਕੁਨੈਕਸ਼ਨ ਕੱਟਣ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ | ਦੱਸਿਆ ਜਾਂਦਾ ਹੈ ਕਿ ਪਾਵਰਕਾਮ ਦੇ ਬਿਜਲੀ ਬਿੱਲ ਵਸੂਲੀ ਸਟਾਫ਼ ਵੱਲੋਂ ਅੱਜ ਇੰਪਰੂਵਮੈਂਟ ਟਰੱਸਟ ਦਫਤਰ ਦੇ ਕੁੱਝ ਬਿਜਲੀ ਕੁਨੈਕਸ਼ਨ ਨੂੰ ਰਕਮ ਦੇ ਜਮ੍ਹਾਂ ਨਾ ਹੋਣ 'ਤੇ ਕੱਟਿਆ ਗਿਆ ਸੀ | ਚਾਹੇ ਟਰੱਸਟ ਦਫ਼ਤਰ ਦਾ ਸਾਰਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਗਿਆ ਸੀ ਤਾਂ ਕੁੱਝ ਹਿੱਸਿਆਂ ਵਿਚ ਬਿਜਲੀ ਸਪਲਾਈ ਜਾਰੀ ਰਹੀ ਪਰ ਜਦੋਂ ਪਾਵਰਕਾਮ ਅਫ਼ਸਰਾਂ ਨੂੰ ਆਪਣੀ ਇਸ ਗ਼ਲਤੀ ਦਾ ਪਤਾ ਲੱਗਾ ਤਾਂ ਬਾਅਦ ਵਿਚ ਇਸ ਬਿਜਲੀ ਕੁਨੈਕਸ਼ਨ ਨੂੰ ਕੁੱਝ ਸਮੇਂ ਬਾਅਦ ਹੀ ਦੁਬਾਰਾ ਜੋੜ ਦਿੱਤਾ ਗਿਆ | ਪਾਵਰਕਾਮ ਦਾ ਕਹਿਣਾ ਸੀ ਕਿ ਇਹ ਬਿਜਲੀ ਕੁਨੈਕਸ਼ਨ ਕਿਸੇ ਨਵੇਂ ਕਰਮਚਾਰੀ ਨੂੰ ਜਾਣਕਾਰੀ ਨਾ ਹੋਣ 'ਤੇ ਕੱਟਿਆ ਗਿਆ ਜਿਹੜਾ ਕਿ ਦੁਬਾਰਾ ਜੋੜ ਦਿੱਤਾ ਗਿਆ | ਟਰੱਸਟ ਅਫ਼ਸਰਾਂ ਦਾ ਕਹਿਣਾ ਸੀ ਕਿ ਕੁੱਝ ਹਿੱਸੇ ਦੀ ਹੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ |